ਬਿਜਲੀ ਮਾਹਿਰਾਂ ਅਨੁਸਾਰ ਬਿਜਲੀ ਨਿਗਮ ਵਲੋਂ 1948 ਐਕਟ ਤਹਿਤ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸਨ, ਜੋ ਕਿ ਦੁਬਾਰਾ ਵੇਚੀਆਂ ਨਹੀਂ ਜਾ ਸਕਦੀਆਂ | ਇਸ ਐਕਟ ਮੁਤਾਬਿਕ ਜੋ ਜ਼ਮੀਨ ਜਿਸ ਕੰਮ ਲਈ ਐਕਵਾਇਰ ਹੋਈ ਹੈ ਉਸ ਕੰਮ ਲਈ ਹੀ ਵਰਤੀ ਜਾਵੇਗੀ ਹੋਰ ਤਾਂ ਹੋਰ ਉਸ ਦਾ ਮੰਤਵ ਵੀ ਬਦਲਿਆ ਨਹੀਂ ਜਾ ਸਕਦਾ | ਜੇਕਰ ਕਿਸੇ ਕਾਰਨ ਇਹ ਜ਼ਮੀਨ ਵੇਚਣੀ ਜਾਂ ਵਾਪਸ ਕਰਨੀ ਪੈ ਜਾਵੇ ਤਾਂ ਇਹ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਨੀ ਪਵੇਗੀ | ਇਥੇ ਇਕ ਵੱਡਾ ਸਵਾਲ ਸਰਕਾਰ ਲਈ ਪੈਦਾ ਹੁੰਦਾ ਹੈ ਕਿਉਂਕਿ ਕੈਪਟਨ ਸਰਕਾਰ ਵਲੋਂ 2018 'ਚ 5 ਹਜ਼ਾਰ ਕਰੋੜ ਦੇ ਕਰੀਬ ਪੈਸੇ ਕਮਾਉਣ ਦੇ ਚੱਕਰ 'ਚ 7 ਸੌ ਕਰੋੜ ਲਗਾ ਕੇ 5 ਸਾਲ ਦੇ ਕਰੀਬ ਮਿਆਦ ਵਧਾਉਣ ਦੇ ਬਾਵਜੂਦ ਵੀ ਚੱਲਦੇ ਬਠਿੰਡਾ ਥਰਮਲ ਪਲਾਂਟ ਨੂੰ ਤੋੜ ਦਿੱਤਾ ਗਿਆ ਸੀ ਤਾਂ ਜੋ ਉਸ ਤੋਂ ਕਰੋੜਾਂ ਦੀ ਆਮਦਨ ਮਿਲ ਸਕੇ, ਪਰ 8 ਸਾਲ ਬੀਤਣ ਤੋਂ ਬਾਅਦ ਵੀ ਇਕ ਧੇਲਾ ਬਿਜਲੀ ਨਿਗਮ ਨੂੰ ਨਹੀਂ ਮਿਲਿਆ¢