12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

21ਵੀਂ ਸਦੀ ਭਾਰਤ ਦੀ ਹੈ, 2047 ਤੱਕ ਦੇਸ਼ 'ਵਿਕਸਤ ਭਾਰਤ' ਬਣ ਜਾਵੇਗਾ-ਮੋਦੀ

ਅਜੀਤ ਡੈਸਕ 17-10-2025

ਆਂਧਰਾ ਪ੍ਰਦੇਸ਼ 'ਚ 13,000 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ
ਕੁਰਨੂਲ (ਆਂਧਰਾ ਪ੍ਰਦੇਸ਼), 16 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ 21ਵੀਂ ਸਦੀ 1.4 ਅਰਬ ਭਾਰਤੀਆਂ ਦੀ ਹੈ ਤੇ ਦੇਸ਼ 2047 ਤੱਕ 'ਵਿਕਸਤ ਭਾਰਤ' ਬਣ ਜਾਵੇਗਾ | ਦੇਸ਼ ਦੇ ਮੇਕ ਇਨ ਇੰਡੀਆ ਈਕੋਸਿਸਟਮ ਦੀ ਪ੍ਰਸੰਸਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਵਦੇਸ਼ੀ ਚੀਜ਼ਾਂ ਦੀ ਸ਼ਕਤੀ ਆਪ੍ਰੇਸ਼ਨ ਸੰਧੂਰ ਵਿਚ ਦਿਖਾਈ ਦਿੱਤੀ, ਜੋ ਕਿ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਸਰਹੱਦ ਪਾਰ ਅੱਤਵਾਦੀ ਟਿਕਾਣਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਫੌਜੀ ਆਪ੍ਰੇਸ਼ਨ ਸੀ | 13,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ਵਿਚ, ਪ੍ਰਧਾਨ ਮੰਤਰੀ ਨੇ ਕਿਹਾ ਕਿ 2047 ਤੱਕ, ਆਜ਼ਾਦੀ ਦੇ ਸ਼ਤਾਬਦੀ ਸਾਲ ਤੱਕ, ਇੱਕ ਵਿਕਸਤ ਭਾਰਤ ਬਣਾਇਆ ਜਾਵੇਗਾ | ਮੋਦੀ ਨੇ ਅੱਗੇ ਕਿਹਾ ਕਿ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ 21ਵੀਂ ਸਦੀ ਭਾਰਤ ਦੀ ਹੋਵੇਗੀ | ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਂਧਰਾ ਪ੍ਰਦੇਸ਼ ਕੋਲ ਹੁਣ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਦੀ ਦੂਰਦਰਸ਼ੀ ਅਗਵਾਈ ਹੈ ਤੇ ਕੇਂਦਰ ਸਰਕਾਰ ਰਾਜ ਨੂੰ ਪੂਰੀ ਤਰ੍ਹਾਂ ਸਮਰਥਨ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਗੂਗਲ ਦਾ ਏਆਈ ਹੱਬ ਨਿਵੇਸ਼ ਇੱਕ ਨਵੇਂ ਅੰਤਰਰਾਸ਼ਟਰੀ ਸਬ-ਸੀ ਗੇਟਵੇ ਦੇ ਵਿਕਾਸ ਵੱਲ ਲੈ ਜਾਵੇਗਾ, ਜੋ ਕਈ ਦੇਸ਼ਾਂ ਦੇ ਸਮੁੰਦਰ ਦੇ ਹੇਠਾਂ ਕੇਬਲ ਪ੍ਰਣਾਲੀਆਂ ਨੂੰ ਜੋੜੇਗਾ, ਜੋ ਪੂਰਬੀ ਤੱਟ 'ਤੇ ਵਿਸ਼ਾਖਾਪਟਨਮ ਤੱਕ ਫੈਲਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪਿਛਲੇ 16 ਮਹੀਨਿਆਂ ਵਿਚ, ਆਂਧਰਾ ਪ੍ਰਦੇਸ਼ ਵਿਚ ਵਿਕਾਸ ਦਾ ਪਹੀਆ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਡਬਲ-ਇੰਜਣ ਸਰਕਾਰ ਦੇ ਅਧੀਨ ਬੇਮਿਸਾਲ ਤਰੱਕੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਨਾ ਸਿਰਫ਼ ਸਵੈ-ਮਾਣ ਤੇ ਸੱਭਿਆਚਾਰ ਦੀ ਧਰਤੀ ਹੈ, ਸਗੋਂ ਵਿਗਿਆਨ ਤੇ ਨਵੀਨਤਾ ਦਾ ਕੇਂਦਰ ਵੀ ਹੈ | ਉਨ੍ਹਾਂ ਅੱਗੇ ਕਿਹਾ ਕਿ ਅੱਜ ਉਦਘਾਟਨ ਕੀਤੇ ਗਏ ਜਾਂ ਨੀਂਹ ਪੱਥਰ ਰੱਖੇ ਗਏ ਬਹੁਤ ਸਾਰੇ ਪ੍ਰਾਜੈਕਟਾਂ ਨਾਲ ਸੰਪਰਕ ਵਿਚ ਸੁਧਾਰ ਹੋਵੇਗਾ, ਉਦਯੋਗਾਂ ਨੂੰ ਹੁਲਾਰਾ ਮਿਲੇਗਾ ਤੇ ਰਾਜ ਦੇ ਲੋਕਾਂ ਦੇ ਜੀਵਨ ਵਿਚ ਸੁਧਾਰ ਹੋਵੇਗਾ |

ਪਿਛਲੀ ਖ਼ਬਰ ਭਾਰਤ-ਰੂਸ ਊਰਜਾ ਸੰਬੰਧ ਕੌਮਾਂਤਰੀ ਹਿਤਾਂ 'ਤੇ ਆਧਾਰਿਤ-ਰੂਸੀ ਰਾਜਦੂਤ ਅਗਲੀ ਖ਼ਬਰ ਭਾਰਤ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦੇਵੇਗਾ-ਟਰੰਪ ਨੇ ਕੀਤਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।