ਪੰਜਾਬ 'ਚ ਪਿਛਲੇ 10 ਦਿਨਾਂ 'ਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ 'ਚ ਤਿੰਨ ਗੁਣਾ ਵਾਧਾ
ਅਜੀਤ ਡੈਸਕ
22-10-2025
ਪਰਾਲੀ ਸਾੜਨ ਵਾਲਿਆਂ 'ਤੇ ਦਰਜ ਐਫ਼.ਆਈ.ਆਰ. ਤੇ ਜੁਰਮਾਨੇ
ਪਰਾਲੀ ਸਾੜਨ ਵਾਲਿਆਂ 'ਤੇ ਹੁਣ ਤੱਕ 147 ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਤੇ 6 ਲੱਖ 50 ਹਜ਼ਾਰ ਰੁਪਏ ਤੋਂ ਵੱਧ ਦੇ ਜੁਰਮਾਨੇ ਲਗਾਏ ਗਏ ਹਨ | ਇਨ੍ਹਾਂ 'ਚੋਂ 132 ਮਾਮਲਿਆਂ 'ਚ ਵਾਤਾਵਰਨ ਨੂੰ ਨੁਕਸਾਨ ਦੇ ਤੌਰ 'ਤੇ ਜੁਰਮਾਨਾ ਲਗਾਇਆ ਗਿਆ ਹੈ, ਜਿਸ 'ਚੋਂ 4 ਲੱਖ 70 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਜਾ ਚੁੱਕੀ ਹੈ | ਸਭ ਤੋਂ ਵੱਧ ਐਫ਼.ਆਈ.ਆਰ. ਤਰਨ ਤਾਰਨ (61) ਤੇ ਅੰਮਿ੍ਤਸਰ (37) 'ਚ ਦਰਜ ਕੀਤੀਆਂ ਗਈਆਂ ਹਨ |