19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਪੁੱਜੇ ਸੰਗਤ-ਮੋਦੀ

ਅਜੀਤ ਡੈਸਕ 23-10-2025

'ਗੁਰੂ ਚਰਨ ਯਾਤਰਾ' ਗੁਰਦੁਆਰਾ ਮੋਤੀ ਬਾਗ ਤੋਂ ਪਟਨਾ ਸਾਹਿਬ ਲਈ ਅੱਜ ਹੋਵੇਗੀ ਰਵਾਨਾ
ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਪਵਿੱਤਰ 'ਜੋੜੇ ਸਾਹਿਬ' ਨੂੰ ਵੀਰਵਾਰ ਨੂੰ ਇਕ ਨਗਰ ਕੀਰਤਨ ਰਾਹੀਂ ਇਥੋਂ ਪਟਨਾ ਸਥਿਤ ਤਖ਼ਤ ਪਟਨਾ ਸਾਹਿਬ ਲਿਜਾਇਆ ਜਾਵੇਗਾ, ਜਿਥੇ ਇਹ ਪਵਿੱਤਰ ਨਿਸ਼ਾਨੀ ਸਥਾਈ ਤੌਰ 'ਤੇ ਰੱਖੀ ਜਾਏਗੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਜੋੜੇ ਸਾਹਿਬ' ਦੇ ਦਰਸ਼ਨ ਕਰਨ, ਕਿਉਂਕਿ 'ਗੁਰੂ ਚਰਨ
ਯਾਤਰਾ' ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚੋਂ ਲੰਘਦੀ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੱਕ ਪਹੁੰਚ ਰਹੀ ਹੈ | ਮੋਦੀ ਨੇ 'ਐਕਸ' 'ਤੇ ਪੋਸਟ 'ਚ ਕਿਹਾ ਕਿ ਇਹ 'ਗੁਰੂ ਚਰਨ ਯਾਤਰਾ' ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਮਹਾਨ ਆਦਰਸ਼ਾਂ ਨਾਲ ਸਾਡੇ ਸੰਪਰਕ ਨੂੰ ਹੋਰ ਡੂੰਘਾ ਕਰੇਗੀ | ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ 'ਚੋਂ ਇਹ ਯਾਤਰਾ ਲੰਘੇਗੀ, ਮੈਂ ਉਥੋਂ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਲਈ ਆਉਣ | ਇਹ ਪਵਿੱਤਰ ਜੋੜੇ ਸਾਹਿਬ 300 ਸਾਲਾਂ ਤੋਂ ਵੱਧ ਸਮੇਂ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਪਰਿਵਾਰ ਦੇ ਕੋਲ ਹਨ | ਅੱਜ ਇਥੇ ਗੁਰਦੁਆਰਾ ਮੋਤੀ ਬਾਗ ਵਿਖੇ ਇਕ ਵਿਸ਼ੇਸ਼ 'ਕੀਰਤਨ ਸਮਾਗਮ' ਕਰਵਾਇਆ ਗਿਆ, ਜਿਥੇ ਸ਼ਰਧਾਲੂਆਂ ਨੇ 'ਪਵਿੱਤਰ ਜੋੜੇ' ਦੇ ਦਰਸ਼ਨ ਕੀਤੇ | ਪੁਰੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਅੱਜ ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰਾ ਪਰਿਵਾਰ ਪਵਿੱਤਰ 'ਜੋੜੇ ਸਾਹਿਬ' ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦੇਵੇਗਾ | ਉਨ੍ਹਾਂ ਕਿਹਾ ਕਿ 'ਗੁਰੂ ਚਰਨ ਯਾਤਰਾ' 23 ਅਕਤੂਬਰ ਨੂੰ ਗੁਰਦੁਆਰਾ ਮੋਤੀ ਬਾਗ ਤੋਂ ਸ਼ੁਰੂ ਹੋਵੇਗੀ ਤੇ ਰਾਤ ਤੱਕ ਫਰੀਦਾਬਾਦ ਪਹੁੰਚੇਗੀ, ਫਿਰ 24 ਅਕਤੂਬਰ ਨੂੰ ਫਰੀਦਾਬਾਦ ਤੋਂ ਆਗਰਾ, ਬਰੇਲੀ (25 ਅਕਤੂਬਰ), ਮਹਿੰਗਪੁਰ (26 ਅਕਤੂਬਰ), ਲਖਨਊ (27 ਅਕਤੂਬਰ), ਕਾਨਪੁਰ (28 ਅਕਤੂਬਰ) ਅਤੇ ਪ੍ਰਯਾਗਰਾਜ (29 ਅਕਤੂਬਰ) ਨੂੰ ਪਹੁੰਚੇਗੀ | ਪਵਿੱਤਰ 'ਜੋੜੇ ਸਾਹਿਬ' ਨੂੰ ਵਾਰਾਨਸੀ ਰਾਹੀਂ ਸਾਸਾਰਾਮ ਲਿਜਾਇਆ ਜਾਵੇਗਾ ਅਤੇ 30 ਅਕਤੂਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ, ਪਟਨਾ ਸਾਹਿਬ ਪਹੁੰਚਣਗੇ | 'ਜੋੜੇ ਸਾਹਿਬ' ਨੂੰ 1 ਨਵੰਬਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਲਿਆਂਦਾ ਜਾਵੇਗਾ, ਜਿਸ ਦੇ ਨਾਲ ਹੀ ਯਾਤਰਾ ਦੀ ਸਮਾਪਤੀ ਹੋਵੇਗੀ |

ਪਿਛਲੀ ਖ਼ਬਰ ਮੌਸਮ ਖ਼ੁਸ਼ਕ, ਅਗਲੇ ਸੱਤ ਦਿਨ ਮੀਂਹ ਦੀ ਸੰਭਾਵਨਾ ਨਹੀਂ ਅਗਲੀ ਖ਼ਬਰ ਦਿੱਲੀ ਦੀ ਆਬੋ-ਹਵਾ ਨੂੰ ਜ਼ਹਿਰੀਲੀ ਹੋਣ ਤੋਂ ਨਹੀਂ ਰੋਕ ਸਕੇ ਗ੍ਰੀਨ ਪਟਾਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।