• ਦੂਜੇ ਦਿਨ ਵੀ ਵੱਡੀ ਪੱਧਰ 'ਤੇ ਹੋਈ ਆਤਿਸ਼ਬਾਜ਼ੀ • ਹਵਾ ਗੁਣਵੱਤਾ ਸੂਚਕ ਅੰਕ 433 'ਤੇ ਪੁੱਜਾ
ਜਗਤਾਰ ਸਿੰਘ
ਨਵੀਂ ਦਿੱਲੀ, 22 ਅਕਤੂਬਰ-ਰਾਜਧਾਨੀ ਦਿੱਲੀ ਵਿਚ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਦਾ ਅਸਰ ਹਾਲੇ ਵੀ ਬਰਕਰਾਰ ਹੈ, ਹਾਲਾਂਕਿ ਦੀਵਾਲੀ ਤੋਂ ਅਗਲੇ ਦਿਨ ਵੀ ਲੋਕਾਂ ਨੇ ਵੱਡੀ ਪੱਧਰ 'ਤੇ ਪਟਾਕੇ ਚਲਾਏ¢ ਪਟਾਕਿਆਂ ਕਾਰਨ ਬੁੱਧਵਾਰ ਸਵੇਰੇ ਵੀ ਅਸਮਾਨ ਵਿਚ ਧੁਆਂਖੀ ਧੁੰਦ ਛਾਈ ਰਹੀ¢ ਦੀਵਾਲੀ ਦੇ ਦੂਜੇ ਦਿਨ ਵੀ ਕਈ ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਸਥਿਤੀ 'ਚ ਦਰਜ ਕੀਤਾ ਗਿਆ¢ ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਪਟਾਕਿਆਂ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਸੀ ਅਤੇ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਸੁਪਰੀਮ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦਿੱਲੀ ਵਾਸੀਆਂ ਨੇ ਵੱਡੀ ਪੱਧਰ 'ਤੇ ਪਟਾਕੇ ਚਲਾਏ¢ ਮੰਨਿਆ ਜਾ ਰਿਹਾ ਹੈ ਕਿ ਗ੍ਰੀਨ ਪਟਾਕੇ ਵੀ ਦਿੱਲੀ ਦੀ ਆਬੋ-ਹਵਾ ਨੂੰ ਜ਼ਹਿਰੀਲੀ ਬਣਾਉਣ ਤੋਂ ਨਹੀਂ ਰੋਕ ਸਕੇ¢ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ਦੇ ਅਨੁਸਾਰ ਸਵੇਰੇ 7 ਵਜੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 345 ਦਰਜ ਕੀਤਾ ਗਿਆ, ਜੋ ਕਿ 'ਗੰਭੀਰ' ਸ਼੍ਰੇਣੀ ਵਿਚ ਆਉਂਦਾ ਹੈ¢ ਰਾਜਧਾਨੀ ਦੇ ਕੁਝ ਇਲਾਕਿਆਂ 'ਚ ਹਵਾ ਦੀ ਗੁਣਵੱਤਾ 400 ਤੋਂ ਵੀ ਵਧ ਗਿਆ¢ ਪੰਜਾਬੀ ਬਾਗ਼ ਵਿਚ 433 ਅਤੇ ਵਜ਼ੀਰਪੁਰ ਵਿਚ 401 ਦਾ ਹਵਾ ਦੀ ਗੁਣਵੱਤਾ ਦਰਜ ਕੀਤਾ ਗਿਆ¢ ਦਿੱਲੀ ਦੇ 38 ਨਿਗਰਾਨੀ ਸਟੇਸ਼ਨਾਂ 'ਚੋਂ 34 'ਤੇ ਪ੍ਰਦੂਸ਼ਣ ਦਾ ਪੱਧਰ ਅਜੇ ਵੀ ਰੈੱਡ ਜ਼ੋਨ ਵਿਚ ਹੈ ਯਾਨੀ ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਤੋਂ 'ਗੰਭੀਰ' ਤੱਕ ਹੈ¢ ਦੀਵਾਲੀ ਤੋਂ ਬਾਅਦ ਹਰਿਆਣਾ ਦੀ ਹਵਾ ਦੀ ਗੁਣਵੱਤਾ ਦੇਸ਼ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਗਈ ਹੈ¢ ਸੀ.ਪੀ.ਸੀ.ਬੀ. ਅਨੁਸਾਰ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲੇ 10 ਸ਼ਹਿਰਾਂ 'ਚੋਂ ਅੱਠ ਹਰਿਆਣਾ ਦੇ ਹਨ ਅਤੇ ਇਕ ਰਾਜਸਥਾਨ ਦਾ ਹੈ ਜਦਕਿ ਦਿੱਲੀ 10ਵੇਂ ਨੰਬਰ 'ਤੇ ਹੈ¢
ਦਿੱਲੀ ਦੀ ਆਬੋ-ਹਵਾ ਨੂੰ ਜ਼ਹਿਰੀਲੀ ਹੋਣ ਤੋਂ ਨਹੀਂ ਰੋਕ ਸਕੇ ਗ੍ਰੀਨ ਪਟਾਕੇ
ਅਜੀਤ ਡੈਸਕ
23-10-2025