29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਾਬਕਾ ਡੀ.ਜੀ.ਪੀ. ਮੁਸਤਫਾ ਦੇ ਪੁੱਤਰ ਦੀ ਮੌਤ ਦਾ ਮਾਮਲਾ ਸੀ.ਬੀ.ਆਈ. ਨੂੰ ਦੇਣ ਦੀ ਤਿਆਰੀ

ਅਜੀਤ ਡੈਸਕ 24-10-2025

• ਹਰਿਆਣਾ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ • ਮੁਸਤਫਾ ਨੇ ਕਿਹਾ, ਸਾਰੇ ਜਵਾਬ ਦੇਵਾਂਗਾ
ਚੰਡੀਗੜ੍ਹ, 23 ਅਕਤੂਬਰ (ਏਜੰਸੀ)-ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖ਼ਤਰ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਲਈ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ | ਹਾਲਾਂਕਿ ਅਜੇ ਕੇਂਦਰ ਵਲੋਂ ਇਸ ਪੱਤਰ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ | ਉੱਧਰ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ | ਇਹ ਹਾਈ-ਪ੍ਰੋਫਾਈਲ ਮਾਮਲਾ ਹੋਣ ਕਾਰਨ ਐਸ.ਆਈ.ਟੀ. ਦਾ ਧਿਆਨ ਵਿਗਿਆਨਕ ਸਬੂਤ ਇਕੱਠੇ ਕਰਨ 'ਤੇ ਕੇਂਦਿ੍ਤ ਹੈ | ਇਸ ਮਾਮਲੇ 'ਚ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਅਤੇ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਉਨ੍ਹਾਂ ਦੀ ਧੀ ਅਤੇ ਨੂੰ ਹ ਮੁਲਜ਼ਮ ਹਨ | ਇਸ ਦੌਰਾਨ ਮੁਹੰਮਦ ਮੁਸਤਫਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 25 ਅਕਤੂਬਰ ਨੂੰ ਪੰਜਾਬ 'ਚ ਮਲੇਰਕੋਟਲਾ ਸਥਿਤ ਉਨ੍ਹਾਂ ਦੇ ਘਰ ਵਿਖੇ ਪ੍ਰਾਰਥਨਾ ਸਭਾ ਹੋਵੇਗੀ | ਇਸ ਤੋਂ ਬਾਅਦ ਉਹ ਐਸ.ਆਈ.ਟੀ. ਦੇ ਹਰ ਸਵਾਲ ਦਾ ਜਵਾਬ ਦੇਣਗੇ ਅਤੇ ਜਾਂਚ 'ਚ ਪੂਰਾ ਸਹਿਯੋਗ ਦੇਣਗੇ | 26 ਅਕਤੂਬਰ ਨੂੰ ਉਹ ਪੰਚਕੂਲਾ ਵਿਖੇ ਆਪਣੇ ਗ੍ਰਹਿ ਪਹੁੰਚਣਗੇ | ਹਰਿਆਣਾ ਪੁਲਿਸ ਦੀ ਐਸ.ਆਈ.ਟੀ. ਜਦੋਂ ਚਾਹੇ ਘਰ ਦੀ ਤਲਾਸ਼ੀ ਲੈ ਸਕਦੀ ਹੈ | ਜਾਂਚ ਲਈ ਜੋ ਚੀਜ਼ਾਂ ਜ਼ਰੂਰੀ ਹਨ ਉਹ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ |

ਪਿਛਲੀ ਖ਼ਬਰ ਭਾਰਤ ਸਾਲ ਦੇ ਅਖ਼ੀਰ ਤੱਕ ਰੂਸੀ ਤੇਲ ਦੀ ਖ਼ਰੀਦ ਲਗਭਗ ਬੰਦ ਕਰ ਦੇਵੇਗਾ-ਟਰੰਪ ਅਗਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਦੀ ਸਾਰਾ ਕੁਮਾਰੀ ਨੇ 69ਵੀਆਂ ਪੰਜਾਬ ਸਕੂਲ ਸਟੇਟ ਖੇਡਾਂ 'ਚ ਤਾਇਕਵਾਂਡੋ ਮੁਕਾਬਲੇ 'ਚ ਚਾਂਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।