ਜਲੰਧਰ, 23 ਅਕਤੂਬਰ (ਅ.ਬ.)-ਸਕੂਲ ਪ੍ਰਬੰਧਨ ਅਤੇ ਪਿ੍ੰਸੀਪਲ, ਸ਼੍ਰੀਮਤੀ ਪ੍ਰਵੀਨ ਸ਼ੈਲੀ ਦੀ ਯੋਗ ਅਗਵਾਈ ਹੇਠ, ਵਿਦਿਆਰਥੀਆਂ ਨੂੰ ਉਨਾਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ | ਹਾਲ ਹੀ ਵਿੱਚ, 69ਵੀਆਂ ਪੰਜਾਬ ਸਕੂਲ ਸਟੇਟ ਖੇਡਾਂ ਤਾਈਕਵਾਂਡੋ ਮੁਕਾਬਲਾ 2025-26 ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਕਰਵਾਏ ਗਏ | ਅੱਠਵੀਂ ਜਮਾਤ ਦੀ ਪ੍ਰਤਿਭਾਸ਼ਾਲੀ ਵਿਦਿਆਰਥਣ, ਸਾਰਾ ਕੁਮਾਰੀ ਨੇ -32 ਭਾਰ ਵਰਗ ਦੇ ਤਹਿਤ ਅੰਡਰ-14 ਉਮਰ ਸਮੂਹ ਵਿੱਚ ਹਿੱਸਾ ਲਿਆ | ਵਿਦਿਆਰਥਣ ਨੇ ਤਾਈਕਵਾਂਡੋ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਚਾਂਦੀ ਦਾ ਤਗਮਾ ਜਿੱਤਿਆ | ਪਿ੍ੰਸੀਪਲ ਪ੍ਰਵੀਨ ਸ਼ੈਲੀ ਨੇ ਸਾਰਾ ਕੁਮਾਰੀ ਨੂੰ ਇਸ ਪ੍ਰਾਪਤੀ 'ਤੇ ਦਿਲੋਂ ਵਧਾਈ ਦਿੱਤੀ ਅਤੇ ਕੋਚ ਸਰਦਾਰ ਨਿਰਮਲ ਸਿੰਘ ਦੇ ਸ਼ਾਨਦਾਰ ਯੋਗਦਾਨ ਦੀ ਵੀ ਸ਼ਲਾਘਾ ਕੀਤੀ | ਡਾ. ਵਿਦੁਰ ਜੋਤੀ, ਚੇਅਰਮੈਨ ਟਰੱਸਟ; ਡਾ. ਸੁਵਿਕਰਮ ਜੋਤੀ, ਚੇਅਰਮੈਨ ਕਮ ਮੈਨੇਜਰ, ਪ੍ਰਬੰਧਕੀ ਕਮੇਟੀ; ਟਰੱਸਟ ਦੇ ਜਨਰਲ ਸਕੱਤਰ, ਵਾਈਸ ਪਿ੍ੰਸੀਪਲ ਸ਼੍ਰੀਮਤੀ ਰਮਨਦੀਪ ਅਤੇ ਸਹਾਇਕ ਵਾਈਸ ਪਿ੍ੰਸੀਪਲ ਮਮਤਾ ਅਰੋੜਾ ਨੇ ਵੀ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ |