ਚੁਗਿੱਟੀ/ ਜੰਡੂ ਸਿੰਘਾ, 23 ਅਕਤੂਬਰ ( ਨਰਿੰਦਰ ਲਾਗੂ)ਪ੍ਰਜਾਪਤੀ ਬਰਾਦਰੀ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਬੜੀ ਲੋੜ ਹੈ ਜਿਹਦੇ ਲਈ ਬੱਚਿਆਂ ਨੂੰ ਪੜ੍ਹਾਉਣ ਪ੍ਰਤੀ ਗੰਭੀਰਤਾ ਵਰਤਣ ਵੱਲ ਧਿਆਨ ਦੇਣਾ ਚਾਹੀਦਾ ਹੈ¢ ਇਹ ਪ੍ਰਗਟਾਵਾ ਅੱਜ ਸਥਾਨਕ ਢੱਡਾ ਪਿੰਡ ਵਿਖੇ ਪੰਜਾਬ ਪ੍ਰਜਾਪਤੀ ਸਭਾ ਜਲੰਧਰ ਇਕਾਈ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਇਕ ਬੈਠਕ ਦÏਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਲੰਧਰ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਵਲੋਂ ਕੀਤਾ ਗਿਆ ¢ ਇਸ ਮÏਕੇ ਉਨ੍ਹਾਂ ਨੂੰ ਸਾਥੀਆਂ ਵੱਲੋਂ ਸਿਰੋਪਾਉ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ ¢ ਇਸ ਮÏਕੇ ਪੰਚ ਗੁਰਮੁੱਖ ਸਿੰਘ, ਗੁਲਸ਼ਨ ਰਾਏ,ਬਚਨ ਲਾਲ, ਸੁਰਿੰਦਰ ਕੁਮਾਰ, ਮਨੀਸ਼ ਕੁਮਾਰ, ਸੁਨੀਲ ਕੁਮਾਰ, ਗੋਲਡੀ ਰਾਏ, ਅਮਨਦੀਪ ਕੁਮਾਰ, ਲਵਲੀ, ਜਗਿੰਦਰ ਪਾਲ, ਗੁਰਮੀਤ ਸਿੰਘ, ਨਵੀਨ ਕੁਮਾਰ, ਸੁਸ਼ੀਲ ਕੁਮਾਰ ਮਨੀ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ¢