29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੰਜਾਬ 'ਚ ਹਵਾ ਦੀ ਗੁਣਵੱਤਾ 'ਚ ਮਾਮੂਲੀ ਸੁਧਾਰ ਦੇ ਬਾਵਜੂਦ ਸਥਿਤੀ ਗੰਭੀਰ

ਅਜੀਤ ਡੈਸਕ 24-10-2025
ਪਟਿਆਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸਰਦੀਆਂ ਦੀ ਸ਼ੁਰੂਆਤ 'ਚ ਮੌਸਮ 'ਚ ਵਧੀ ਨਮੀ ਮੌਕੇ ਪਰਾਲੀ ਸਾੜਨ ਅਤੇ ਦੀਵਾਲੀ ਤੇ ਬੰਦੀਛੋੜ ਦਿਵਸ ਮੌਕੇ ਕੀਤੀ ਆਤਿਸ਼ਬਾਜ਼ੀ ਕਾਰਨ ਹਵਾ 'ਚ ਘੁਲੇ ਪ੍ਰਦੂਸ਼ਣ ਨੇ ਲੋਕਾਂ ਦੇ ਸਾਹ ਔਖੇ ਕੀਤੇ ਹੋਏ ਹਨ | ਭਾਵੇਂ ਦੋ ਦਿਨਾਂ ਤੋਂ ਬਾਅਦ ਅੱਜ ਪੰਜਾਬ ਦੇ ਕੁਝ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ 'ਚ ਕੁਝ ਸੁਧਾਰ ਵੇਖਣ ਨੂੰ ਮਿਲਿਆ ਹੈ ਪਰ ਅਜੇ ਵੀ ਕਈ ਥਾਈਾ ਸਥਿਤੀ ਆਮ ਲੋਕਾਂ ਅਤੇ ਖ਼ਾਸਕਰ ਮਰੀਜ਼ਾਂ ਲਈ ਚਿੰਤਾਜਨਕ ਬਣੀ ਹੋਈ ਹੈ | ਕੇਂਦਰੀ ਪ੍ਰਦੂਸ਼ਣ ਨਿਯੰਤਰਨ ਬੋਰਡ ਦੇ ਅੰਕੜਿਆਂ ਮੁਤਾਬਿਕ ਅੱਜ ਵੀ ਪੰਜਾਬ ਵਿਚ ਮੰਡੀ ਗੋਬਿੰਦਗੜ੍ਹ ਦੀ ਹਵਾ ਮਾੜੇ ਪੱਧਰ 'ਚ ਦਰਜ ਕੀਤੀ ਗਈ ਹੈ | ਕੱਲ੍ਹ ਇਥੋਂ ਹਵਾ ਗੁਣਵੱਤਾ ਸੂਚਕ ਅੰਕ 307 ਸੀ ਉਹ ਭਾਵੇਂ ਅੱਜ ਘਟ ਕੇ 284 ਦਰਜ ਕੀਤਾ ਗਿਆ ਹੈ | ਇਸ ਤੋਂ ਬਾਅਦ ਲੁਧਿਆਣਾ ਦਾ ਹਵਾ ਗੁਣਵੱਤਾ ਸੂਚਕ ਅੰਕ 269 ਅਤੇ ਜਲੰਧਰ ਦਾ 208 ਦਰਜ ਕੀਤਾ ਗਿਆ ਹੈ | ਪਟਿਆਲਾ ਅੰਮਿ੍ਤਸਰ, ਬਠਿੰਡਾ ਤੇ ਖੰਨਾ ਸ਼ਹਿਰ ਦੀ ਹਵਾ ਗੁਣਵੱਤਾ ਦਰਮਿਆਨੇ ਵਰਗ 'ਚ ਹੋਣ ਕਾਰਨ ਕੁਝ ਰਾਹਤ ਦੀ ਖ਼ਬਰ ਜ਼ਰੂਰ ਹੈ | ਇਸ ਦਰਜਾਬੰਦੀ 'ਚ ਪਟਿਆਲਾ ਦਾ ਹਵਾ ਗੁਣਵੱਤਾ ਸੂਚਕ ਅੰਕ 163, ਅੰਮਿ੍ਤਸਰ 161, ਬਠਿੰਡਾ 124 ਅਤੇ ਖੰਨਾ ਦਾ 180 ਦਰਜ ਕੀਤਾ ਗਿਆ |

ਪਿਛਲੀ ਖ਼ਬਰ ਬਲੋਚਿਸਤਾਨ 'ਚ ਭੜਕੀ ਬਗ਼ਾਵਤ ਅਗਲੀ ਖ਼ਬਰ ਭਾਰਤ ਸਾਲ ਦੇ ਅਖ਼ੀਰ ਤੱਕ ਰੂਸੀ ਤੇਲ ਦੀ ਖ਼ਰੀਦ ਲਗਭਗ ਬੰਦ ਕਰ ਦੇਵੇਗਾ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।