29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਿਹਾਰ 'ਚ ਮਹਾਗਠਬੰਧਨ ਨੇ ਤੇਜਸਵੀ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ

ਅਜੀਤ ਡੈਸਕ 24-10-2025

'ਇੰਡੀਆ' ਗੱਠਜੋੜ ਇਕ ਆਦਮੀ ਦਾ ਸ਼ੋਅ ਨਹੀਂ ਬਲਕਿ ਲੋਕਾਂ ਦਾ ਗੱਠਜੋੜ ਹੈ-ਗਹਿਲੋਤ
ਪਟਨਾ, 23 ਅਕਤੂਬਰ (ਪੀ.ਟੀ.ਆਈ.)-ਬਿਹਾਰ ਚੋਣਾਂ ਲਈ ਮਹਾਗਠਬੰਧਨ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਆਰ.ਜੇ.ਡੀ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਹੋਣਗੇ | ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਮਹਾਗਠਬੰਧਨ ਦੀ ਸਾਂਝੀ ਪ੍ਰੈਸ ਕਾਨਫਰੰਸ 'ਚ ਇਸ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਬਿਹਾਰ 'ਚ ਸਾਡੀ ਸਰਕਾਰ ਬਣੀ ਤਾਂ ਉੱਪ ਮੁੱਖ ਮੰਤਰੀ ਮੁਕੇਸ਼ ਸਾਹਨੀ ਹੋਣਗੇ | ਐਲਾਨ ਦੇ ਬਾਅਦ ਤੇਜਸਵੀ ਯਾਦਵ ਨੇ ਕਿਹਾ ਕਿ ਮੇਰੇ 'ਤੇ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ | ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ | ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ ਮੇਰੇ 'ਤੇ ਵਿਸ਼ਵਾਸ ਕੀਤਾ ਹੈ, ਉਸ 'ਤੇ ਮੈਂ ਖਰਾ ਉਤਰਾਂਗਾ | ਸਾਰੇ ਗਠਜੋੜ ਭਾਈਵਾਲਾਂ ਦੀ ਹਾਜ਼ਰੀ ਵਿਚ ਇੱਕ ਪ੍ਰੈਸ ਕਾਨਫਰੰਸ 'ਚ ਇਸ ਦਾ ਐਲਾਨ ਕਰਦੇ ਹੋਏ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਕਿਹਾ ਕਿ ਇਸ ਫੈਸਲੇ ਦਾ ਉਨ੍ਹਾਂ ਦੀ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਸਮਰਥਨ ਕੀਤਾ ਹੈ | ਗਹਿਲੋਤ ਨੇ ਇਹ ਵੀ ਕਿਹਾ ਕਿ ਜੇਕਰ 'ਇੰਡੀਆ' ਗੱਠਜੋੜ ਸਰਕਾਰ ਬਣਾਉਂਦਾ ਹੈ, ਤਾਂ ਵਿਕਾਸਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) ਦੇ ਮੁਖੀ ਮੁਕੇਸ਼ ਸਾਹਨੀ, ਜੋ ਕਿ ਅਤਿਅੰਤ ਪਛੜੇ ਵਰਗ ਤੋਂ ਹਨ, ਉਪ ਮੁੱਖ ਮੰਤਰੀਆਂ 'ਚੋਂ ਇੱਕ ਹੋਣਗੇ, ਨਾਲ ਹੀ ਸਮਾਜ ਦੇ ਹੋਰ ਵਰਗਾਂ ਤੋਂ ਇਕ ਆਗੂ ਵੀ ਇਸੇ ਅਹੁਦੇ 'ਤੇ ਬਿਰਾਜਮਾਨ ਹੋਵੇਗਾ | ਇਸੇ ਦੌਰਾਨ ਕਾਂਗਰਸੀ ਆਗੂ ਨੇ ਨੂੰ ਜ਼ੋਰ ਦੇ ਕੇ ਕਿਹਾ ਕਿ ਇੰਡੀਆ ਗੱਠਜੋੜ 'ਵਨ-ਮੈਨ ਸ਼ੋਅ' ਨਹੀਂ, ਸਗੋਂ ਆਪਸੀ ਸਤਿਕਾਰ, ਸਮਾਵੇਸ਼ੀ ਪ੍ਰਤੀਨਿਧਤਾ ਅਤੇ ਸਾਂਝੀ ਸ਼ਕਤੀ ਦੇ ਸਿਧਾਂਤ ਦਾ ਗੱਠਜੋੜ ਹੈ | ਸੀਨੀਅਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ, ਜੋ ਰਾਜਦ ਦੇ ਨਾਲ ਮਤਭੇਦਾਂ ਨੂੰ ਦੂਰ ਕਰਨ ਦੇ ਲਈ ਬੁੱਧਵਾਰ ਤੋਂ ਪਟਨਾ 'ਚ ਡੇਰਾ ਲਾਈ ਬੈਠੇ ਹਨ, ਨੇ ਕਿਹਾ ਕਿ ਬਿਹਾਰ ਦੇ ਗੁੰਝਲਦਾਰ ਸਮਾਜਿਕ ਢਾਂਚੇ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਮਹਾਗਠਬੰਧਨ ਰਾਜ ਵਿੱਚ ਸੱਤਾ ਵਿੱਚ ਆਉਂਦਾ ਹੈ, ਤਾਂ ਤੇਜਸਵੀ ਯਾਦਵ ਮੁੱਖ ਮੰਤਰੀ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀ ਆਈ ਪੀ) ਦੇ ਮੁਖੀ ਮੁਕੇਸ਼ ਸਾਹਨੀ ਅਤੇ ਸਮਾਜ ਦੇ ਹੋਰ ਕੌਮਾਂ ਦੇ ਆਗੂ ਉਪ ਮੁੱਖ ਮੰਤਰੀ ਹੋਣਗੇ¢ ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਜਿਹੜੇ ਲੋਕ 'ਇੰਡੀਆ' ਗੱਠਜੋੜ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਨਿਰਾਸ਼ ਹੋਣਾ ਪਵੇਗਾ | ਉਨ੍ਹਾਂ ਨੇ ਕਿਹਾ ਕਿ ਤੇਜਸਵੀ ਯਾਦਵ ਨੂੰ ਸਰਬਸੰਮਤੀ ਨਾਲ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਐਲਾਨਿਆ ਗਿਆ ਹੈ | ਮੁਕੇਸ਼ ਸਾਹਨੀ ਉਪ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰਾਂ 'ਚ ਇਕ ਹੋਣਗੇ, ਨਾਲ ਹੀ ਉਨ੍ਹਾਂ ਕੌਮਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਹੋਰ ਉਮੀਦਵਾਰ ਵੀ ਹੋਣਗੇ ਜਿਨ੍ਹਾਂ ਨੂੰ ਐੱਨ ਡੀ ਏ ਸ਼ਾਸਨ 'ਚ ਸੰਸਥਾਗਤ ਸੱਤਾ 'ਚ ਹਿੱਸੇਦਾਰੀ ਤੋਂ ਲੰਮੇ ਸਮੇਂ ਤੋਂ ਵਾਂਝਿਆਂ ਰੱਖਿਆ ਗਿਆ ਹੈ | ਕਾਂਗਰਸ ਆਗੂ ਨੇ ਕਿਹਾ ਕਿ 'ਇੰਡੀਆ' ਗੱਠਜੋੜ ਇਕ ਵਿਅਕਤੀ ਦਾ ਸ਼ੋਅ ਨਹੀਂ ਹੈ | ਇਹ ਲੋਕਾਂ ਦਾ ਗੱਠਜੋੜ ਹੈ, ਜੋ ਆਪਸੀ ਸਤਿਕਾਰ, ਸਮਾਵੇਸ਼ੀ ਪ੍ਰਤੀਨਿਧਤਾ ਤੇ ਸਾਂਝੀ ਸੱਤਾ ਦੇ ਸਿਧਾਂਤ 'ਤੇ ਆਧਾਰਿਤ ਹੈ |

ਪਿਛਲੀ ਖ਼ਬਰ ਕੈਲੀਫੋਰਨੀਆ ਹਾਦਸੇ 'ਚ ਤਿੰਨ ਮੌਤਾਂ ਪੰਜਾਬੀ ਟਰੱਕ ਡਰਾਈਵਰ ਗਿ੍ਫ਼ਤਾਰ ਅਗਲੀ ਖ਼ਬਰ ਗੁਰੂ ਸਾਹਿਬ ਦੇ 'ਪਵਿੱਤਰ ਜੋੜੇ' ਲੈ ਕੇ ਪਟਨਾ ਸਾਹਿਬ ਰਵਾਨਾ ਹੋਈ 'ਚਰਣ ਸੁਹਾਵੇ ਗੁਰੂ ਚਰਨ ਯਾਤਰਾ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।