29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਹਿਮਾਲੀਅਨ ਗਲੇਸ਼ੀਅਰ ਝੀਲਾਂ ਤੇ ਜਲ ਸਰੋਤਾਂ 'ਚ 9 ਫ਼ੀਸਦੀ ਦਾ ਹੋਇਆ ਵਾਧਾ

ਅਜੀਤ ਡੈਸਕ 24-10-2025
ਕੇਂਦਰੀ ਜਲ ਕਮਿਸ਼ਨ ਨੇ ਰਿਪੋਰਟ 'ਚ ਦਿੱਤੀ ਜਾਣਕਾਰੀ
ਨਵੀਂ ਦਿੱਲੀ, 23 ਅਕਤੂਬਰ (ਪੀ.ਟੀ.ਆਈ.)-ਕੇਂਦਰੀ ਜਲ ਕਮਿਸ਼ਨ (ਸੀ ਡਬਲਯੂ ਸੀ) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ 14 ਸਾਲਾਂ 'ਚ ਹਿਮਾਲੀਅਨ ਖੇਤਰ 'ਚ ਗਲੇਸ਼ੀਅਰ ਝੀਲਾਂ ਅਤੇ ਹੋਰ ਜਲ ਸਰੋਤਾਂ 'ਚ 9.24 ਫ਼ੀਸਦੀ ਦਾ ਵਿਸਥਾਰ ਹੋਇਆ ਹੈ, ਜੋ ਕਿ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ 'ਤੇ ਰੌਸ਼ਨੀ ਪਾਉਂਦਾ ਹੈ | ਇਸ ਵਿਚ ਕਿਹਾ ਗਿਆ ਹੈ ਕਿ ਗਲੇਸ਼ੀਅਰ ਝੀਲਾਂ ਅਤੇ ਜਲ ਸਰੋਤਾਂ ਦਾ ਕੁੱਲ ਖੇਤਰਫਲ 2011 'ਚ 5.30 ਲੱਖ ਹੈਕਟੇਅਰ ਤੋਂ ਵਧ ਕੇ 2025 'ਚ 5.79 ਲੱਖ ਹੈਕਟੇਅਰ ਹੋ ਗਿਆ ਹੈ | ਕਮਿਸ਼ਨ ਦੀ ਮਹੀਨੇ ਦੀ ਨਿਗਰਾਨੀ ਰਿਪੋਰਟ ਹਿਮਾਲੀਅਨ ਖੇਤਰ 'ਚ ਜਲ ਸਰੋਤਾਂ 'ਤੇ ਨਿਗ੍ਹਾ ਰੱਖਦੀ ਹੈ | ਇਸ ਦੀ ਅਗਸਤ ਮਹੀਨੇ ਦੀ ਰਿਪੋਰਟ, ਜਿਸ ਨੂੰ ਅਜੇ ਜਨਤਕ ਕੀਤਾ ਜਾਣਾ ਹੈ, ਵਿਚ ਕਿਹਾ ਗਿਆ ਹੈ ਕਿ ਪਿਘਲਦੇ ਗਲੇਸ਼ੀਅਰ ਅਤੇ ਗਲੇਸ਼ੀਅਰ ਝੀਲਾਂ ਦਾ ਵਿਸਥਾਰ ਇਸ ਖੇਤਰ 'ਚ ਗਲੋਬਲ ਵਾਰਮਿੰਗ ਦੇ ਸਭ ਤੋਂ ਸਪੱਸ਼ਟ ਸੰਕੇਤ ਬਣ ਗਏ ਹਨ | ਕਮਿਸ਼ਨ ਨੇ ਕਿਹਾ ਹੈ ਕਿ 14 ਸਾਲਾਂ ਦੀ ਮਿਆਦ 'ਚ 1435 ਗਲੇਸ਼ੀਅਰ ਝੀਲਾਂ ਅਤੇ ਜਲ ਸਰੋਤਾਂ ਦੇ ਜਲ ਵਿਸਥਾਰ ਖੇਤਰ 'ਚ ਵਾਧਾ ਹੋਇਆ ਹੈ, ਜਦੋਂ ਕਿ 1008 'ਚ ਕਮੀ ਦਰਜ ਕੀਤੀ ਗਈ ਹੈ | ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਮਿਸ਼ਨ ਗੂਗਲ ਅਰਥ ਇੰਜਣ ਰਾਹੀਂ ਉੱਚ-ਰੈਜ਼ੋਲਿਊਸ਼ਨ ਸੈਂਟੀਨੇਲ ਸੈਟੇਲਾਈਟ ਡੇਟਾ ਦੀ ਵਰਤੋਂ ਕਰਦੇ ਹੋਏ 2,843 ਗਲੇਸ਼ੀਅਰ ਝੀਲਾਂ ਅਤੇ ਜਲ ਸਰੋਤਾਂ ਦੀ ਨਿਗਰਾਨੀ ਕਰਦਾ ਹੈ¢ ਇਹਨਾਂ 'ਚੋਂ ਭਾਰਤ ਦੇ ਅੰਦਰ ਸਥਿਤ 428 ਗਲੇਸ਼ੀਅਰ ਝੀਲਾਂ ਨੇ ਵਿਸਥਾਰ ਦਿਖਾਇਆ ਹੈ ਅਤੇ 'ਆਫ਼ਤ ਦੀ ਤਿਆਰੀ ਲਈ ਤੀਬਰ ਨਿਗਰਾਨੀ' ਦੀ ਲੋੜ ਹੈ¢ਇਹਨਾਂ 'ਚੋਂ ਲੱਦਾਖ ਵਿਚ 133 ਝੀਲਾਂ, ਜੰਮੂ ਅਤੇ ਕਸ਼ਮੀਰ ਵਿਚ 50, ਹਿਮਾਚਲ ਪ੍ਰਦੇਸ਼ ਵਿਚ 13, ਉਤਰਾਖੰਡ ਵਿਚ 7, ਸਿੱਕਮ ਵਿਚ 44 ਅਤੇ ਅਰੁਣਾਚਲ ਪ੍ਰਦੇਸ਼ ਵਿਚ 181 ਝੀਲਾਂ ਸ਼ਾਮਿਲ ਹਨ | ਸੀ ਡਬਲਯੂ ਰਿਪੋਰਟ ਦੇ ਅਨੁਸਾਰ ਭਾਰਤ ਦੇ ਅੰਦਰ ਗਲੇਸ਼ੀਅਰ ਝੀਲਾਂ ਦਾ ਕੁੱਲ ਜਲ ਖੇਤਰ 2011 ਵਿਚ 1,995 ਹੈਕਟੇਅਰ ਤੋਂ ਵਧ ਕੇ 2025 ਵਿਚ 2,445 ਹੈਕਟੇਅਰ ਹੋਣ ਦਾ ਅਨੁਮਾਨ ਹੈ, ਜੋ ਕਿ 22.56 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ ਸੰਮੇਲਨ 'ਚ ਵਰਚੂਅਲ ਤੌਰ 'ਤੇ ਹੋਣਗੇ ਸ਼ਾਮਿਲ ਅਗਲੀ ਖ਼ਬਰ ਤੇਜਸਵੀ ਯਾਦਵ ਦੇ ਚੋਣ ਵਾਅਦੇ ਅਵਿਵਹਾਰਕ-ਰਵੀਸ਼ੰਕਰ ਪ੍ਰਸਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।