29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਤੇਜਸਵੀ ਯਾਦਵ ਦੇ ਚੋਣ ਵਾਅਦੇ ਅਵਿਵਹਾਰਕ-ਰਵੀਸ਼ੰਕਰ ਪ੍ਰਸਾਦ

ਅਜੀਤ ਡੈਸਕ 24-10-2025
ਪਟਨਾ, 23 ਅਕਤੂਬਰ (ਪੀ. ਟੀ. ਆਈ.)-ਭਾਜਪਾ ਦੇ ਲੋਕ ਸਭਾ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਵੀਰਵਾਰ ਨੂੰ ਆਰ ਜੇ ਡੀ ਆਗੂ ਤੇਜਸਵੀ ਯਾਦਵ ਦੇ ਚੋਣ ਵਾਅਦਿਆਂ ਨੂੰ ਅਵਿਵਹਾਰਕ ਦੱਸਦਿਆਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਭਿ੍ਸ਼ਟਾਚਾਰ ਦਾ ਦੋਸ਼ ਲਗਾਇਆ | ਸਾਬਕਾ ਕੇਂਦਰੀ ਮੰਤਰੀ ਨੇ ਦੋਸ਼ ਲਗਾਇਆ ਕਿ ਆਰ ਜੇ ਡੀ ਸਰਕਾਰੀ ਨੌਕਰੀ ਦੇਣ ਦੇ ਆੜ 'ਚ ਲੋਕਾਂ ਦੀ ਜ਼ਮੀਨ ਖੋਹਣ ਦੀ ਯੋਜਨਾ ਬਣਾ ਰਹੀ ਹੈ, ਜੋ ਪਾਰਟੀ ਪਿਛਲੇ ਕਾਰਜਕਾਲ ਦੇ ਦੌਰਾਨ ਹੋਏ ਕਥਿਤ ਜ਼ਮੀਨ ਦੇ ਬਦਲੇ ਨੌਕਰੀ ਘੁਟਾਲੇ ਦਾ ਸਪੱਸ਼ਟ ਹਵਾਲਾ ਸੀ | ਪ੍ਰਸਾਦ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁੱਛਿਆ ਕਿ ਯਾਦਵ ਨੇ 2.6 ਕਰੋੜ ਪਰਿਵਾਰਾਂ 'ਚ ਘੱਟ ਤੋਂ ਘੱਟ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ, ਜਿਸ ਦੇ ਲਈ ਅੰਦਾਜ਼ਨ 12 ਲੱਖ ਕਰੋੜ ਰੁਪਏ ਖਰਚ ਹੋਣਗੇ | ਉਹ ਇਹ ਨੌਕਰੀਆਂ ਕਿਥੋਂ ਦੇਣਗੇ? ਜੀਵਿਕਾ ਦੀਦੀ ਵਰਗੇ ਕਮਿਊਨਿਟੀ ਵਰਕਰਾਂ ਸਣੇ ਠੇਕੇ 'ਤੇ ਰੱਖੇ ਗਏ ਕਰਮਚਾਰੀਆਂ ਨੂੰ ਨਿਯਮਤ ਕਰਨ ਦੇ ਯਾਦਵ ਦੇ ਵਾਅਦੇ 'ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਸਾਦ ਨੇ ਕਿਹਾ ਕਿ ਜੀਵਿਕਾ ਦੀਦੀ ਯੋਜਨਾ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਦਿਮਾਗ ਦੀ ਉਪਜ ਹੈ | ਇਸ ਯੋਜਨਾ ਤੋਂ ਲਗਭਗ 1.21 ਕਰੋੜ ਔਰਤਾਂ ਨੂੰ ਲਾਭ ਹੋਇਆ ਹੈ | ਹੁਣ ਯਾਦਵ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਨੇ ਆਰ ਜੇ ਡੀ 'ਤੇ ਵੋਟਰਾਂ ਨੂੰ ਗੁਮਰਾਹ ਕਰਨ ਦੇ ਲਈ ਝੂਠੇ ਵਾਅਦੇ ਕਰਨ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਬਿਹਾਰ ਦੇ ਲੋਕ ਅਜਿਹੀ ਪਾਰਟੀ 'ਤੇ ਭਰੋਸਾ ਨਹੀਂ ਕਰਨਗੇ ਜਿਸਦਾ ਟ੍ਰੈਕ ਰਿਕਾਰਡ ਭਿ੍ਸ਼ਟਾਚਾਰ ਅਤੇ ਕੁਸ਼ਾਸਨ ਨਾਲ ਦਾਗੀ ਹੈ |

ਪਿਛਲੀ ਖ਼ਬਰ ਹਿਮਾਲੀਅਨ ਗਲੇਸ਼ੀਅਰ ਝੀਲਾਂ ਤੇ ਜਲ ਸਰੋਤਾਂ 'ਚ 9 ਫ਼ੀਸਦੀ ਦਾ ਹੋਇਆ ਵਾਧਾ ਅਗਲੀ ਖ਼ਬਰ ਸਰਕਾਰ ਵਲੋਂ ਅਗਲੇ ਚੀਫ਼ ਜਸਟਿਸ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।