14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਲਾਲ ਕਿਲ੍ਹੇ ਦੀ ਕਾਰ ਪਾਰਕਿੰਗ ਵਿਚ ਬਣਾਇਆ ਸੀ ਬੰਬ?

ਅਜੀਤ ਡੈਸਕ 20-11-2025
ਦਿੱਲੀ ਬੰਬ ਧਮਾਕੇ ਦੀ ਜਾਂਚ ਕਰ ਰਹੀਆਂ ਸੁਰੱਖਿਆ ਏਜੰਸੀਆਂ ਦੇ ਹਵਾਲੇ ਨਾਲ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ, ਜਿਸ ਮੁਤਾਬਿਕ ਧਮਾਕੇ ਦੇ ਮੁੱਖ ਦੋਸ਼ੀ ਡਾ. ਉਮਰ ਨਬੀ ਨੇ ਲਾਲ ਕਿਲ੍ਹੇ ਦੀ ਕਾਰ ਪਾਰਕਿੰਗ 'ਚ ਹੀ ਬੰਬ ਨੂੰ ਤਿਆਰ (ਅਸੈਂਬਲ) ਕੀਤਾ ਸੀ | ਧਮਾਕੇ ਤੋਂ ਪਹਿਲਾਂ ਉਸ ਨੇ ਸੁਨਹਿਰੀ ਮਸਜਿਦ ਦੀ ਕਾਰ ਪਾਰਕਿੰਗ 'ਚ ਕਰੀਬ 3 ਘੰਟੇ ਦਾ ਸਮਾਂ ਬਤੀਤ ਕੀਤਾ | ਉਹ 3.19 ਵਜੇ ਪਾਰਕਿੰਗ 'ਚ ਦਾਖਲ ਹੋਇਆ ਤੇ 6.28 ਵਜੇ ਬਾਹਰ ਨਿਕਲਿਆ ਤੇ ਫਿਰ ਸ਼ਾਮ 6.52 ਵਜੇ ਧਮਾਕਾ ਹੋ ਗਿਆ | ਜਾਂਚ ਏਜੰਸੀਆਂ ਇਸ ਸਵਾਲ ਦਾ ਜਵਾਬ ਲੱਭ ਰਹੀਆਂ ਹਨ ਕਿ ਆਖਿਰ ਉਮਰ ਨੇ ਇੰਨੀ ਦੇਰ ਕਾਰ ਪਾਰਕਿੰਗ 'ਚ ਕੀ ਕੀਤਾ? ਸੂਤਰਾਂ ਮੁਤਾਬਿਕ ਉਮਰ ਕਿਸੇ ਅਜਿਹੀ ਥਾਂ ਦੀ ਵੀ ਤਲਾਸ਼ ਕਰ ਰਿਹਾ ਸੀ, ਜਿੱਥੇ ਧਮਾਕੇ ਦਾ ਜ਼ਿਆਦਾ ਅਸਰ ਹੋਵੇ |

ਪਿਛਲੀ ਖ਼ਬਰ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ 13 ਦਿਨ ਦੀ ਈ.ਡੀ. ਹਿਰਾਸਤ 'ਚ ਭੇਜਿਆ <br/> ਅਗਲੀ ਖ਼ਬਰ ਰਾਹੁਲ ਖ਼ਿਲਾਫ਼ ਸਾਬਕਾ ਜੱਜਾਂ ਤੇ ਨੌਕਰਸ਼ਾਹਾਂ ਸਮੇਤ 272 ਹਸਤੀਆਂ ਵਲੋਂ ਖੁੱਲ੍ਹੀ ਚਿੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।