14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮੇਰਾ ਫ਼ੋਨ ਟੈਪ ਕਰਵਾ ਰਹੀ ਹੈ ਸਰਕਾਰ-ਰਾਹੁਲ ਗਾਂਧੀ

ਮੇਰਾ ਫ਼ੋਨ ਟੈਪ ਕਰਵਾ ਰਹੀ ਹੈ ਸਰਕਾਰ-ਰਾਹੁਲ ਗਾਂਧੀ

ਅਜੀਤ ਡੈਸਕ 14-11-2026

7ਵੀਂ ਵਾਰ ਪ੍ਰਧਾਨ ਮੰਤਰੀ ਨੂੰ ਬਹਿਸ ਦੀ ਦਿੱਤੀ ਚੁਣੌਤੀ

ਨਵੀਂ ਦਿੱਲੀ, 13 ਨਵੰਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰ ’ਤੇ ਵੱਡਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਫ਼ੋਨ ਟੈਪ ਕਰਵਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਉਕਤ ਦਾਅਵਾ ਇੰਸਟਾਗ੍ਰਾਮ ’ਤੇ ਪਾਏ ਇਕ ਵੀਡੀਓ ਰਾਹੀਂ ਕੀਤਾ। ਇਸਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਆਹਮੋ-ਸਾਹਮਣੇ ਬਹਿਸ ਦੀ ਚੁਣੌਤੀ ਵੀ ਦਿੱਤੀ। ਪਿਛਲੇ 12 ਦਿਨਾਂ ’ਚ ਰਾਹੁਲ ਗਾਂਧੀ ਨੇ ਸੱਤਵੀਂ ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਪਾਏ ਵੀਡੀਓ ’ਚ ਕਿਹਾ ਕਿ ਉਨ੍ਹਾਂ ਦਾ ਫ਼ੋਨ ਟੈਪ ਕਰਵਾਇਆ ਜਾ ਰਿਹਾ ਹੈ ਕਿਉਂਕਿ ਉਹ ਜੋ ਵੀ ਦੋਸ਼ ਲਗਾ ਰਹੇ ਹਨ, ਉਸ ਦੇ ਸਭ ਸਬੂਤ ਉਨ੍ਹਾਂ ਦੇ ਫ਼ੋਨ ’ਚ ਹਨ। ਪ੍ਰਧਾਨ ਮੰਤਰੀ ਜਾਣਦੇ ਹਨ ਕਿ ਉਹ ਉਨ੍ਹਾਂ ਦਾ ਫ਼ੋਨ ਟੈਪ ਕਰਵਾ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਉਨ੍ਹਾਂ ’ਤੇ ਦੋਸ਼ ਲਗਾਉਣ ਅਤੇ ਉਹ (ਰਾਹੁਲ) ਉਨ੍ਹਾਂ (ਮੋਦੀ) ’ਤੇ ਦੋਸ਼ ਲਾਉਣ। ਇਕ ਮੇਜ਼ ਦੇ ਇਕ ਪਾਸੇ ਮੋਦੀ ਹੋਣਗੇ ਅਤੇ ਦੂਜੇ ਪਾਸੇ ਉਹ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਆਹਮੋ-ਸਾਹਮਣੇ ਬਹਿਸ ਨਾਲ ਇਹ ਸਾਬਤ ਹੋ ਜਾਏਗਾ ਕਿ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ’ਤੇ ਕੌਣ ਕੰਮ ਕਰ ਰਿਹਾ ਹੈ, ਦੇਸ਼ ਵਿਰੋਧੀ ਕੌਣ ਹੈ ਅਤੇ ਕਦੋਂ ਤੋਂ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਿਲ ਹੈ। ਅਜਿਹੀਆਂ ਕਈ ਦੂਜੀਆਂ ਜਾਣਕਾਰੀਆਂ ਵੀ ਹਨ ਜੋ ਉਨ੍ਹਾਂ ਨੂੰ ਪਤਾ ਹੈ ਅਤੇ ਉਨ੍ਹਾਂ ਦੇ ਫ਼ੋਨ ’ਚ ਮੌਜੂਦ ਹਨ। ਰਾਹੁਲ ਗਾਂਧੀ ਨੇ ਭਾਜਪਾ ਵਲੋਂ ਸੰਸਦ ’ਚ ਬਹਿਸ ਦੇ ਸੱਦੇ ਸੰਬੰਧੀ ਇਕ ਯੂਜ਼ਰ ਦੇ ਸਵਾਲ ਦੇ ਜਵਾਬ ’ਚ ਕਿਹਾ ਕਿ ਸੰਸਦ ’ਚ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਅਤੇ ਉਨ੍ਹਾਂ ਦਾ ਮਾਈਕ੍ਰੋ ਫ਼ੋਨ ਤੱਕ ਬੰਦ ਕਰ ਦਿੱਤਾ ਜਾਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਖੇਤੀ ਬਿੱਲਾਂ, ਵੋਟ ਚੋਰੀ, ਐਸ.ਆਈ.ਆਰ., ਚੀਨ ਜਨਰਲ ਕਰਵਟੇ ਦੀ ਕਿਤਾਬ ਅਤੇ ਐਪਸਟੀਨ ਬਾਰੇ ਗੱਲ ਨਹੀਂ ਕਰਨ ਦਿੱਤੀ ਜਾਂਦੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਹਮੋ-ਸਾਹਮਣੇ ਦੀ ਬਹਿਸ ਚਾਹੁੰਦੇ ਹਨ ਨਾ ਕਿ ਲੰਬੇ ਭਾਸ਼ਣਾਂ ਵਾਲੀ ਬਹਿਸ। ਕਾਂਗਰਸ ਨੇਤਾ ਨੇ ਅੱਗੇ ਇਹ ਵੀ ਕਿਹਾ ਕਿ ਬਹਿਸ ਦੌਰਾਨ ਜੇਕਰ ਅਡਾਨੀ ਗਰੁੱਪ ਦੇ ਮੁੱਖੀ ਗੌਤਮ ਅਡਾਨੀ ਜਾਂ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਬਹਿਸ ਲਈ ਜੱਜ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਨੂੰ ਇਹ ਸਾਬਿਤ ਕਰਨ ’ਚ ਸਿਰਫ਼ ਪੰਜ ਮਿੰਟ ਲੱਗਣਗੇ ਕਿ ਪ੍ਰਧਾਨ ਮੰਤਰੀ ਇਕ ਗੱਦਾਰ ਹਨ ਅਤੇ ਇਸ ਤੋਂ ਬਾਅਦ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣਗੇ।
ਭਾਜਪਾ ਨੇ ਦੋਸ਼ ਕੀਤੇ ਖਾਰਜ
ਭਾਜਪਾ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਸਿਰਫ਼ ਸੁਰਖੀਆਂ ’ਚ ਰਹਿਣ ਲਈ ਅਜਿਹੇ ਦਾਅਵੇ ਕਰ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੁੜ ਸੰਸਦ ’ਚ ਬਹਿਸ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਾਲ ਬਹਿਸ ਲਈ ਥਾਂ ਚੁਣਨ ਨੂੰ ਕਹਿ ਰਹੇ ਹਨ ਪਰ ਸੰਸਦ ’ਚ ਪਹਿਲਾਂ ਤੋਂ ਹੀ ਇਕ ਥਾਂ ਮੌਜੂਦ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ 24 ਲੱਖ ਤੋਂ ਵੱਧ ਘਰੇਲੂ ਬਿਜਲੀ ਖਪਤਕਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ ਦਾ ਐਲਾਨ ਅਗਲੀ ਖ਼ਬਰ ਭਾਰਤ ਵਲੋਂ ਚੁੱਕੇ ਕਦਮਾਂ ਨੇ ਊਰਜਾ ਸੰਕਟ ਨਾਲ ਨਜਿੱਠਣ ’ਚ ਮਦਦ ਕੀਤੀ- ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।