ਪਹਿਲੀ ਫ਼ਿਲਮ ਦੇ ਮਿਲੇ ਸਨ 51 ਰੁਪਏ
ਅਜੀਤ ਡੈਸਕ
25-11-2025
ਧਰਮਿੰਦਰ ਨੂੰ ਉਨ੍ਹਾਂ ਦੀ ਪਹਿਲੀ ਫ਼ਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' (1960) ਲਈ 51 ਰੁਪਏ ਫ਼ੀਸ ਮਿਲੀ ਸੀ | ਇਹ ਫ਼ੀਸ ਤਿੰਨ ਨਿਰਮਾਤਾਵਾਂ ਨੇ ਮਿਲ ਕੇ ਦਿੱਤੀ ਸੀ | ਅੱਜ ਧਰਮਿੰਦਰ 480 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਸਨ | ਆਪਣੇ ਫ਼ਿਲਮੀ ਕਰੀਅਰ ਦੇ ਇਲਾਵਾ ਉਨ੍ਹਾਂ ਨੇ ਰੀਅਲ ਅਸਟੇਟ, ਪ੍ਰੋਡਕਸ਼ਨ ਹਾਊਸ, ਰੈਸਟੋਰੈਂਟ ਅਤੇ ਸ਼ੇਅਰ 'ਚ ਨਿਵੇਸ਼ ਕਰਕੇ ਵੀ ਪੈਸਾ ਕਮਾਇਆ | 1983 ਵਿਚ ਉਨ੍ਹਾਂ ਨੇ ਆਪਣੇ ਪ੍ਰੋਡਕਸ਼ਨ ਹਾਊਸ ਵਿਜੇਯਤਾ ਫ਼ਿਲਮਜ਼ ਸ਼ੁਰੂ ਕੀਤਾ ਸੀ | ਇਸ ਦੇ ਇਲਾਵਾ ਉਨ੍ਹਾਂ ਨੇ 2022 ਵਿਚ ਹਰਿਆਣਾ 'ਚ ਕਰਨਾਲ ਹਾਈਵੇਅ 'ਤੇ 'ਹੀ-ਮੈਨ' ਨਾਂਅ 'ਤੇ ਇਕ ਰੈਸਟੋਰੈਂਟ ਖੋਲਿ੍ਹਆ ਸੀ ਅਤੇ 'ਗਰਮ ਧਰਮਾ ਢਾਬਾ' 'ਚ ਵੀ ਭਾਈਵਾਲ ਸਨ | ਮੁੰਬਈ 'ਚ ਉਨ੍ਹਾਂ ਦੇ ਕਈ ਫਲੈਟ ਅਤੇ ਬੰਗਲੇ ਹਨ ਅਤੇ ਲੋਨਾਵਲਾ 'ਚ ਇਕ ਫਾਰਮ ਹਾਊਸ ਵੀ ਹੈ | 100 ਏਕੜ 'ਚ ਬਣੇ ਇਸ ਫ਼ਾਰਮ ਹਾਊਸ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਸਾਂਝੀਆਂ ਕੀਤੀਆਂ ਸਨ | ਇਸ ਦੇ ਇਲਾਵਾ ਧਰਮਿੰਦਰ ਲਗਜ਼ਰੀ ਗੱਡੀਆਂ ਦੇ ਵੀ ਸ਼ੌਂਕੀਨ ਸਨ |