20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਤਕਨਾਲੋਜੀ ਨੇ ਸੱਭਿਆਚਾਰਕ ਸੰਪਰਕ ਲਈ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ-ਮੋਦੀ

*ਪਹਿਲੇ ‘ਐਸ.ਸੀ.ਓ. ਸੱਭਿਅਤਾ ਸੰਵਾਦ ਮੰਚ’ ਦਾ ਕੀਤਾ ਉਦਘਾਟਨ

ਅਜੀਤ ਡੈਸਕ 21-11-2026

*ਪਹਿਲੇ ‘ਐਸ.ਸੀ.ਓ. ਸੱਭਿਅਤਾ ਸੰਵਾਦ ਮੰਚ’ ਦਾ ਕੀਤਾ ਉਦਘਾਟਨ 

ਨਵੀਂ ਦਿੱਲੀ, 20 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੱਭਿਆਚਾਰਕ ਅਤੇ ਸੱਭਿਅਤਾਗਤ ਸਹਿਯੋਗ ਵੱਖ-ਵੱਖ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ 21ਵੀਂ ਸਦੀ ਦੀ ਤਕਨਾਲੋਜੀ ਨੇ ਸੱਭਿਆਚਾਰਕ ਸੰਪਰਕ ਲਈ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।ਇਥੇ ਪਹਿਲੇ ‘ਐਸ.ਸੀ.ਓ. ਸੱਭਿਅਤਾ ਸੰਵਾਦ ਮੰਚ’ ਦਾ ਉਦਘਾਟਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਅਜਾਇਬ ਘਰਾਂ, ਲਾਇਬ੍ਰੇਰੀਆਂ ਅਤੇ ਪੁਰਾਲੇਖਾਂ ’ਚ ਹਜ਼ਾਰਾਂ ਸਾਲਾਂ ਦੀ ਅਨਮੋਲ ਵਿਰਾਸਤ ਸੁਰੱਖਿਅਤ ਹੈ ਤੇ ਤਕਨਾਲੋਜੀ ਦੀ ਮਦਦ ਨਾਲ ਇਸ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਸਕਦਾ ਹੈ। “ਹਾਲ ਹੀ ਦੇ ਸਾਲਾਂ ’ਚ, ਐਸ.ਸੀ.ਓ. ਨੇ ਸੁਰੱਖਿਆ, ਆਰਥਿਕਤਾ ਤੇ ਸੰਪਰਕ ਦੇ ਖੇਤਰਾਂ ’ਚ ਸਹਿਯੋਗ ਨੂੰ ਕਾਫ਼ੀ ਵਧਾਇਆ ਹੈ। ਅਜਿਹੀ ਸਥਿਤੀ ’ਚ ਸੱਭਿਆਚਾਰਕ ਅਤੇ ਸੱਭਿਅਤਾਗਤ ਸਹਿਯੋਗ ਵੱਖ-ਵੱਖ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਮੰਚ ਤੋਂ ਨਵੇਂ ਵਿਚਾਰ ਸਾਹਮਣੇ ਆਉਣਗੇ, ਸੱਭਿਆਚਾਰਕ ਸਹਿਯੋਗ ਲਈ ਨਵੇਂ ਮੌਕੇ ਪੈਦਾ ਹੋਣਗੇ ਅਤੇ ਸਾਡੇ ਸਾਂਝੇ ਸੱਭਿਅਤਾਗਤ ਤਜਰਬੇ ਦੁਨੀਆ ਨੂੰ ਜੋੜਨ ’ਚ ਅਹਿਮ ਭੂਮਿਕਾ ਨਿਭਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਮਰਾਜਾਂ ਨੇ ਬੇਸ਼ੱਕ ਦੁਨੀਆ ਦੇ ਨਕਸ਼ੇ ਬਦਲੇ ਹਨ ਪਰ ਸੱਭਿਅਤਾਗਤ ਸੰਵਾਦਾਂ ਨੇ ਦੁਨੀਆ ਦੇ ਵਿਚਾਰਾਂ ਨੂੰ ਬਦਲਿਆ ਹੈ ਅਤੇ ਉਨ੍ਹਾਂ ਨੂੰ ਹੋਰ ਅਮੀਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ‘ਐਸ.ਸੀ.ਓ. ਸੱਭਿਅਤਾਗਤ ਸੰਮੇਲਨ’ ਸਿਰਫ਼ ਇਕ ਰਸਮੀ ਮੰਚ ਨਹੀਂ ਹੈ, ਸਗੋਂ ਇਹ ਦੁਨੀਆ ਨੂੰ ਇਕ ਨਵੀਂ ਦਿਸ਼ਾ ਦੇਣ ਵਾਲਾ ਮੰਚ ਬਣ ਸਕਦਾ ਹੈ। ਮੋਦੀ ਨੇ ਕਿਹਾ ਕਿ 21ਵੀਂ ਸਦੀ ਦੀ ਤਕਨਾਲੋਜੀ ਨੇ ਦੁਨੀਆ ’ਚ ਸੱਭਿਆਚਾਰਕ ਸੰਪਰਕ ਲਈ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਜਿਨ੍ਹਾਂ ਰਸਤਿਆਂ ’ਤੇ ਕਦੇ ਸਾਡੇ ਪੁਰਖਿਆਂ ਨੂੰ ਸਫ਼ਰ ਕਰਨ ਲਈ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਸੀ, ਉਨ੍ਹਾਂ ਹੀ ਦੇਸ਼ਾਂ ਦੇ ਲੋਕ ਹੁਣ ਕੁਝ ਸਕਿੰਟਾਂ ’ਚ ਇਕ-ਦੂਜੇ ਨਾਲ ਜੁੜ ਸਕਦੇ ਹਨ। ਡਿਜੀਟਲ ਮੰਚਾਂ ਨੇ ਗਿਆਨ ਸਾਂਝਾ ਕਰਨ, ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਆਸਾਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਸ.ਸੀ.ਓ. ਦੇਸ਼ਾਂ ਨੂੰ ਇਨ੍ਹਾਂ ਨਵੀਆਂ ਸੰਭਾਵਨਾਵਾਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਤਿੰਨ ਦਿਨਾ ‘ਐਸ.ਸੀ.ਓ. ਸੱਭਿਅਤਾਗਤ ਸੰਵਾਦ ਮੰਚ’ ਭਾਰਤ ਵਲੋਂ ਇਥੇ ਇਤਿਹਾਸਕ ਪੁਰਾਣਾ ਕਿਲਾ ਵਿਖੇ ਕਰਵਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਮੰਤਰੀ ਮੁਸਾਦਿਕ ਮਲਿਕ ਸਮੇਤ ਵੱਖ-ਵੱਖ ਐਸ.ਸੀ.ਓ. ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਇਸ ਸਮਾਗਮ ’ਚ ਸ਼ਾਮਿਲ ਹੋ ਰਹੇ ਹਨ। 

ਅਗਲੀ ਖ਼ਬਰ ਫਰਦ ਕੇਂਦਰ ਮੁਲਾਜ਼ਮਾਂ ਨੇ ਕੰਮ ਠੱਪ ਕਰ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।