07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਰੂਬਲ ਤੇ ਰੁਪਏ 'ਚ ਹੋ ਰਿਹੈ ਸਾਡਾ ਕਾਰੋਬਾਰ-ਪੁਤਿਨ

ਅਜੀਤ ਡੈਸਕ 06-12-2025
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੋਵਾਂ ਦੇਸ਼ਾਂ ਦੀ ਕਰੰਸੀ ਨੂੰ ਅਹਿਮ ਦੱਸਦਿਆਂ ਕਿਹਾ ਕਿ ਸਾਡਾ ਕਾਰੋਬਾਰ ਰੂਬਲ ਅਤੇ ਰੁਪਏ 'ਚ ਹੋ ਰਿਹਾ ਹੈ | ਪੁਤਿਨ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਨਿਘਾਰ 'ਤੇ ਹੈ | ਇਕ ਡਾਲਰ ਦੀ ਕੀਮਤ 90 ਰੁਪਏ ਤੋਂ ਵੀ ਵਧ ਹੋ ਗਈ ਹੈ | ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਪੋ-ਆਪਣੀ ਕਰੰਸੀ 'ਚ ਵਪਾਰ ਵੱਲ ਵਧ ਰਹੇ ਹਨ ਅਤੇ ਹੁਣ 96 ਫ਼ੀਸਦੀ ਲੈਣ-ਦੇਣ ਇਸੇ ਤਰ੍ਹਾਂ ਹੋ ਰਿਹਾ ਹੈ | ਪੁਤਿਨ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਤੇ ਰੂਸ ਦਰਮਿਆਨ ਦੁਵੱਲੇ ਵਪਾਰ 'ਚ 12 ਫ਼ੀਸਦੀ ਵਾਧਾ ਹੋਇਆ ਹੈ, ਜੋ ਆਪਣੇ-ਆਪ 'ਚ ਇਕ ਰਿਕਾਰਡ ਹੈ | ਪੁਤਿਨ ਨੇ ਡਾਲਰ 'ਚ ਇਸ ਦੁਵੱਲੇ ਵਪਾਰ ਦੀ ਪੈਮਾਇਸ਼ ਕਰਦਿਆਂ ਕਿਹਾ ਕਿ ਔਸਤਨ ਇਹ 64 ਅਰਬ ਅਮਰੀਕੀ ਡਾਲਰ ਹੈ, ਨਾਲ ਹੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਦੋਵੇਂ ਦੇਸ਼ ਇਸ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਲੈ ਜਾਣਗੇ |

ਪਿਛਲੀ ਖ਼ਬਰ ਹਵਾਈ ਕਿਰਾਏ ਅਸਮਾਨੀ ਚੜ੍ਹੇ ਅਗਲੀ ਖ਼ਬਰ ਯੂਕਰੇਨ ਵਿਵਾਦ 'ਤੇ ਭਾਰਤ ਨਿਰਪੱਖ ਨਹੀਂ, ਸ਼ਾਂਤੀ ਦੇ ਪੱਖ 'ਚ-ਪ੍ਰਧਾਨ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।