06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵੜਿੰਗ ਨੇ ਲਾਏ 'ਚੰਨੀ ਜ਼ਿੰਦਾਬਾਦ' ਦੇ ਨਾਅਰੇ

ਜਗਰਾਉਂ (ਲੁਧਿਆਣਾ), 6 ਜੁਲਾਈ (ਕੁਲਦੀਪ ਸਿੰਘ ਲੋਹਟ)- ਹਰ ਬੂਥ, ਕਾਂਗਰਸ ਮਜ਼ਬੂਤ ਮੁਹਿੰਮ ਤਹਿਤ ਕਾਂਗਰਸ ਵਲੋਂ...

ਅਜੀਤ ਡੈਸਕ 06-08-2026

ਜਗਰਾਉਂ (ਲੁਧਿਆਣਾ), 6 ਜੁਲਾਈ (ਕੁਲਦੀਪ ਸਿੰਘ ਲੋਹਟ)- ਹਰ ਬੂਥ, ਕਾਂਗਰਸ ਮਜ਼ਬੂਤ ਮੁਹਿੰਮ ਤਹਿਤ ਕਾਂਗਰਸ ਵਲੋਂ ਹਲਕਾ ਦਾਖਾ ਵਿਚ ਰੱਖੇ ਸਮਾਗਮ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਕਾਂਗਰਸੀ ਆਗੂ ਕਰਨ ਵੜਿੰਗ ਆਪਣੇ ਸਮਰਥਕਾਂ ਸਮੇਤ ਸਮਾਗਮ ਵਿਚ ਸ਼ਮੂਲੀਅਤ ਕਰਨ ਪੁੱਜੇ ਤੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿਚ ਜੰਮ ਕੇ ਨਾਅਰੇਬਾਜੀ ਕੀਤੀ।

ਨਾਅਰੇਬਾਜ਼ੀ ਦੌਰਾਨ ਪੁਲਿਸ ਨੇ ਸਮਾਗਮ ਸਥਾਨ ਦਾ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਕਰਨ ਵੜਿੰਗ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਕਰਨ ਵੜਿੰਗ ਨੇ ਆਪਣੇ ਸਮਰਥਕਾਂ ਨਾਲ ਗੇਟ ਦੇ ਬਾਹਰ ਹੀ ਡਟ ਕੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੁਝ ਸਮੇਂ ਲਈ ਮੌਕੇ 'ਤੇ ਤਣਾਅ ਵਾਲਾ ਮਾਹੌਲ ਬਣਿਆ ਰਿਹਾ, ਜਦਕਿ ਪੁਲਿਸ ਨੇ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ।

ਘਟਨਾ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਵੀ ਮੌਜੂਦ ਰਹੇ। ਇਸ ਘਟਨਾ ਨੇ ਸਮਾਗਮ ਦੌਰਾਨ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਅਤੇ ਮੌਕੇ 'ਤੇ ਮੌਜੂਦ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੌਕੇ ਕਰਨ ਵੜਿੰਗ ਨੇ ਆਖਿਆ ਕਿ ਉਨ੍ਹਾਂ ਵਲੋਂ ਕਿਸੇ ਵਿਅਕਤੀ ਵਿਸ਼ੇਸ਼ ਦਾ ਵਿਰੋਧ ਨਹੀ ਕੀਤਾ ਸਗੋਂ ਹਾਈਕਮਾਂਡ ਦਾ ਧਿਆਨ ਦਿਵਾਇਆ ਕਿ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਕੋਈ ਹੋਰ ਨਹੀਂ ਚਰਨਜੀਤ ਚੰਨੀ ਹਨ।

ਪਿਛਲੀ ਖ਼ਬਰ ਬਠਿੰਡਾ ਦੇ 19 ਸਾਲਾਂ ਨੌਜਵਾਨ ਦਾ ਕਤਲ ਅਗਲੀ ਖ਼ਬਰ ਭੂਪੇਸ਼ ਬਘੇਲ ਵਲੋਂ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਸੱਦਾ