04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜਾਰੀ ਰਹੇਗਾ ਧੁੰਦ ਦਾ ਕਹਿਰ-'ਓਰੇਂਜ ਅਲਰਟ' ਜਾਰੀ <br/>

ਅਜੀਤ ਡੈਸਕ 23-12-2025
ਅੰਮਿ੍ਤਸਰ, 22 ਦਸੰਬਰ (ਹਰਮਿੰਦਰ ਸਿੰਘ)-ਪਹਾੜੀ ਰਾਜਾਂ 'ਚ ਤਾਜ਼ਾ ਬਰਫਬਾਰੀ ਦਾ ਅਸਰ ਪੰਜਾਬ ਤੇ ਹਰਿਆਣਾ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਅਗਲੇ ਦਿਨਾਂ 'ਚ ਇਨ੍ਹਾਂ ਦੋਵੇਂ ਸੂਬਿਆਂ ਤੇ ਇਨ੍ਹਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਖੇ ਸੀਤ ਲਹਿਰ ਦਾ ਜ਼ੋਰ ਹੋਰ ਵਧੇਗਾ ਤੇ ਧੁੰਦ ਜਾਰੀ ਰਹਿ ਸਕਦੀ ਹੈ | ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ | ਪੱਛਮੀ ਜਲਵਾਯੂ ਗੜਬੜੀ ਅਤੇ ਪਹਾੜੀ ਖੇਤਰ 'ਚ ਹੋਈ ਬਰਫ਼ਬਾਰੀ ਤੋਂ ਬਾਅਦ ਮੈਦਾਨੀ ਖੇਤਰ 'ਚ ਸੰਘਣੀ ਧੁੰਦ ਅਤੇ ਠੰਢ ਨਾਲ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ | 23 ਦਸੰਬਰ ਤੋਂ ਬਾਅਦ ਪੱਛਮੀ ਗੜਬੜੀ ਕਾਰਨ ਹਲਕੀ ਤੇ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ | ਲੰਘੇ 24 ਘੰਟਿਆਂ 'ਚ ਲੁਧਿਆਣਾ ਸਭ ਤੋਂ ਠੰਢਾ ਰਿਹਾ ਜਿਥੇ ਰਾਤ ਨੂੰ ਘੱਟ ਤੋਂ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸ ਤੋਂ ਬਾਅਦ ਗੁਰਦਾਸਪੁਰ ਰਿਹਾ ਜਿਥੇ 7.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ | ਇਸ ਦੌਰਾਨ ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਘੱਟ ਤੋਂ ਘੱਟ ਤਾਪਮਾਨ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਸਥਾਨਕ ਮÏਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਅੰਮਿ੍ਤਸਰ ਵਿਚ ਘੱਟੋ-ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 6 ਡਿਗਰੀ ਵੱਧ ਸੀ¢ ਪਟਿਆਲਾ ਵਿਚ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ, ਜਦੋਂ ਕਿ ਪਠਾਨਕੋਟ ਵਿੱਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ¢ ਬਠਿੰਡਾ ਤੇ ਫ਼ਰੀਦਕੋਟ ਵਿਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 9.8, ਅਤੇ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ¢

ਪਿਛਲੀ ਖ਼ਬਰ ਬੰਗਲਾਦੇਸ਼ 'ਚ ਉਸਮਾਨ ਹਾਦੀ ਤੋਂ ਬਾਅਦ ਇਕ ਹੋਰ ਆਗੂ .. ਅਗਲੀ ਖ਼ਬਰ ਭਾਰਤ ਤੇ ਨਿਊਜ਼ੀਲੈਂਡ ਵਲੋਂ ਮੁਕਤ ਵਪਾਰ ਸਮਝੌਤੇ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।