06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬੰਗਲਾਦੇਸ਼ 'ਚ ਭੀੜ ਵਲੋਂ ਇਕ ਹੋਰ ਹਿੰਦੂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ <br/>

ਅਜੀਤ ਡੈਸਕ 26-12-2025
ਢਾਕਾ/ਨਵੀਂ ਦਿੱਲੀ, 25 ਦਸੰਬਰ (ਪੀ. ਟੀ. ਆਈ.)-ਬੰਗਲਾਦੇਸ਼ 'ਚ ਕਥਿਤ ਤੌਰ 'ਤੇ ਜਬਰੀ ਵਸੂਲੀ ਦੇ ਦੋਸ਼ 'ਚ ਇਕ ਹਿੰਦੂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ | ਇਹ ਘਟਨਾ ਰਾਜਬਾੜੀ ਕਸਬੇ ਦੇ ਪਾਂਗਸ਼ਾ ਉਪਜਿਲਾ 'ਚ ਵਾਪਰੀ¢ਮਿ੍ਤਕ ਦੀ ਪਛਾਣ ਅੰਮਿ੍ਤ ਮੰਡਲ (29) ਉਰਫ਼ ਸਮਰਾਟ ਵਜੋਂ ਹੋਈ ਹੈ | ਪੁਲਿਸ ਨੇ ਦੱਸਿਆ ਕਿ ਮੰਡਲ ਨੇ ਕਥਿਤ ਤੌਰ 'ਤੇ ਇਕ ਅਪਰਾਧਿਕ ਗਰੋਹ ਬਣਾਇਆ ਹੋਇਆ ਸੀ ਅਤੇ ਜਬਰੀ ਵਸੂਲੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਿਲ ਸੀ¢ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਇਸ ਹੱਤਿਆ ਦੀ ਸਖ਼ਤ ਨਿੰਦਾ ਕਰਦਿਆਂ ਦਾਅਵਾ ਕੀਤਾ ਹੈ ਕਿ ਇਹ ਕੋਈ ਫਿਰਕੂ ਹਮਲਾ ਨਹੀਂ ਸੀ¢ਪੁਲਿਸ ਅਨੁਸਾਰ ਘਟਨਾ ਵਾਲੇ ਦਿਨ ਜਦੋਂ ਮੰਡਲ ਨੇ ਆਪਣੇ ਸਮੂਹ ਦੇ ਮੈਂਬਰਾਂ ਨਾਲ ਮਿਲ ਕੇ ਇਕ ਨਿਵਾਸੀ ਦੇ ਘਰੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਤਾਂ ਸਥਾਨਕ ਲੋਕਾਂ ਨੇ ਮੰਡਲ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ¢ਜ਼ਿਕਰਯੋਗ ਹੈ ਕਿ ਇਹ ਘਟਨਾ ਇਹ ਘਟਨਾ ਮੈਮਨ ਸਿੰਘ 'ਚ ਈਸ਼ਨਿੰਦਾ ਦੇ ਦੋਸ਼ਾਂ 'ਚ ਇਕ ਹੋਰ ਹਿੰਦੂ ਨੌਜਵਾਨ ਦੀਪੂ ਦਾਸ (25) ਨੂੰ ਕੁੱਟ-ਕੁੱਟ ਕੇ ਮਾਰ ਦੇਣ ਅਤੇ ਉਸ ਦੀ ਲਾਸ਼ ਨੂੰ ਅੱਗ ਲਗਾਉਣ ਤੋਂ ਇਕ ਹਫ਼ਤੇ ਬਾਅਦ ਵਾਪਰੀ ਹੈ¢

ਪਿਛਲੀ ਖ਼ਬਰ ਕਰਨੀ ਸੈਨਾ ਵਲੋਂ ਪੰਜਾਬ ਦੇ ਰਾਜਪਾਲ ਨੂੰ ਧਮਕੀ ਅਗਲੀ ਖ਼ਬਰ ਰਾਜਨੀਤਕ ਪਾਰਟੀਆਂ ਨੂੰ ਇਲੈੱਕਟੋਲਰ ਟਰੱਸਟ ਤੋਂ ਮਿਲਿਆ 3811 ਕਰੋੜ ਦਾ ਚੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।