21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਸੰਗਤ ਨੂੰ ਦਰਸ਼ਨ ਕਰਵਾਏ

ਅਜੀਤ ਡੈਸਕ 28-12-2025
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਗੁਰੂ ਸਾਹਿਬਾਨ ਦੀਆਂ ਸੁਸ਼ੋਭਿਤ ਨਿਸ਼ਾਨੀਆਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਨੇ ਸਾਲਸ ਰਾਏ ਜੋਹਰੀ ਦੀਵਾਨ ਹਾਲ ਵਿਖੇ ਸੰਗਤ ਨੂੰ ਦਰਸ਼ਨ ਕਰਵਾਏ | ਇਨ੍ਹਾਂ ਨਿਸ਼ਾਨੀਆਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਚਾਰ ਤੀਰ, ਇਕ ਤਲਵਾਰ, ਚੱਕਰ, ਖੰਡਾ, ਛੋਟੀ ਚੱਕਰੀ, ਬਾਗ ਨੱਥਾਂ ਖ਼ੰਜਰ, ਚੰਦਨ ਦੀ ਲੱਕੜ ਦਾ ਕੰਘਾ, ਗੁਰੂ ਗੋਬਿੰਦ ਸਿੰਘ ਜੀ ਦਾ 15 ਸਾਲ ਦੀ ਉਮਰ 'ਚ ਪਹਿਨਿਆ ਹੋਇਆ ਚੋਲਾ, ਗੁਰੂ ਤੇਗ਼ ਬਹਾਦਰ ਜੀ ਦਾ ਪਟਨਾ ਸਾਹਿਬ ਦੀ ਸੰਗਤ ਦੇ ਨਾਂਅ ਭੇਜਿਆ ਹੁਕਮਨਾਮਾ, ਇਥੇ ਮਾਤਾ ਗੁਜਰੀ ਜੀ ਦਾ ਖੂਹ ਮੌਜੂਦ ਹੈ | ਇਸ ਤੋਂ ਇਲਾਵਾ ਪੰਘੂੜਾ, ਜਿਥੇ ਬਾਲ ਗੋਬਿੰਦ ਰਾਏ ਬਚਪਨ 'ਚ ਬੈਠਿਆ ਕਰਦੇ ਸਨ, ਗੁਲੇਲੇ ਦੀ ਗੋਲੀ, ਹਾਥੀ ਦੰਦ ਦੀਆਂ ਬਣੀਆਂ ਖੜਾਵਾਂ, ਖੰਜਰ ਆਦਿ ਸ਼ਾਮਿਲ ਹਨ |

ਪਿਛਲੀ ਖ਼ਬਰ ਫੁੱਲਾਂ ਨਾਲ ਮਹਿਕਿਆ ਤਖ਼ਤ ਸ੍ਰੀ ਹਰਿਮੰਦਰ ਜੀ ਦਾ ਚੌਗਿਰਦਾ ਅਗਲੀ ਖ਼ਬਰ ਗੁਰੂ ਜੀ ਹਿੰਮਤ, ਦਇਆ ਤੇ ਕੁਰਬਾਨੀ ਦੇ ਪ੍ਰਤੀਕ ਹਨ-ਪ੍ਰਧਾਨ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।