25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪਦਰਾਣਾ ਵਿਖੇ ਬਣ ਰਹੇ ਆਂਗਣਵਾੜੀ ਸੈਂਟਰ ਲਈ ਵਰਤੀ ਜਾ ਰਹੀ ਹੈ ਘਟੀਆ ਇੱਟ

ਅਜੀਤ ਡੈਸਕ 16-06-2025
ਗੜ੍ਹਸ਼ੰਕਰ, 15 ਜੂਨ (ਧਾਲੀਵਾਲ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਪਦਰਾਣਾ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬਣ ਰਹੇ ਆਂਗਣਵਾੜੀ ਸੈਂਟਰ ਵਿਚ ਘਟੀਆ ਦੋਇਮ ਇੱਟਾਂ ਵਰਤਣ ਦਾ ਮਾਮਲਾ ਉਠਾਇਆ ਹੈ | ਪਿੰਡ ਦੇ ਮੋਹਵਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਵਰਤੀਆਂ ਜਾ ਰਹੀਆਂ ਦੋਇਮ ਇੱਟਾਂ ਦਿਖਾਉਂਦੇ ਹੋਏ ਕਿਹਾ ਕਿ ਆਂਗਣਵਾੜੀ ਸੈਂਟਰ ਇਕ ਸਾਲ ਵਿਚ ਵੀ ਪੂਰਾ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਦੇਖ-ਰੇਖ ਹੇਠ ਆਂਗਣਵਾੜੀ ਸੈਂਟਰ ਲਈ ਘਟੀਆ ਇੱਟਾਂ ਦੀ ਵਰਤੋਂ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਆਂਗਣਵਾੜੀ ਵਾਲੇ ਬੱਚੇ ਸਿੱਖਿਆ ਦਾ ਮੂਲ ਅਧਾਰ ਹਨ ਅਗਰ ਉਨ੍ਹਾਂ ਦੀਆਂ ਬਿਲਡਿੰਗਾਂ ਨਾਲ ਹੀ ਖਿਲਵਾੜ ਹੋ ਰਿਹਾ ਹੈ ਤਾਂ ਭਵਿੱਖ ਕੀ ਹੋਵੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਪੰਚਾਇਤੀ ਰਾਜ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਨਾਲ ਭਿ੍ਸ਼ਟਾਚਾਰ ਦਾ ਗ੍ਰਹਿਣ ਲੱਗ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜਿਸ ਕੰਮ ਦੀ ਉਸਾਰੀ ਹੋ ਰਹੀ ਹੈ ਉਸ ਬਾਰੇ ਕੋਈ ਵੀ ਬੋਰਡ ਨਹੀਂ ਲਗਾਇਆ ਗਿਆ ਕਿ ਕੰਮ ਕਦੋਂ ਸ਼ੁਰੂ ਹੋਇਆ, ਕਦੋਂ ਖਤਮ ਹੋਵੇਗਾ ਤੇ ਇਸਦੇ ਠੇਕੇਦਾਰ ਦਾ ਕੀ ਨਾਮ ਹੈ | ਉਨ੍ਹਾਂ ਵਰਤੀਆਂ ਜਾ ਰਹੀਆਂ ਘਟੀਆਂ ਇੱਟਾਂ ਨੂੰ ਤੁਰੰਤ ਬਦਲਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਸ਼ਿਕਾਇਤ ਭੇਜੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਵਿਜੇ ਸਿੰਘ, ਜਸਕਰਨ ਸਿੰਘ, ਰਿਟਾ. ਕੈਪਟਨ ਸੁਰਿੰਦਰ ਸਿੰਘ, ਪਿ੍ੰਸ ਰਾਣਾ, ਵਿਸ਼ਾਲਾ ਰਾਣਾ, ਸਾਬਕਾ ਸਰਪੰਚ ਸੁਮਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਵਰਕਰਾਂ ਨੇ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਕੀਤੀ ਮੀਟਿੰਗ ਅਗਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।