25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਭਾਜਪਾ ਵਰਕਰਾਂ ਨੇ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਕੀਤੀ ਮੀਟਿੰਗ

ਅਜੀਤ ਡੈਸਕ 16-06-2025
ਮੁਕੇਰੀਆਂ, 15 ਜੂਨ (ਰਾਮਗੜ੍ਹੀਆ)- ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਦੇ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਜੇ ਕੌਸ਼ਲ ਸੇਠੂ ਦੀ ਅਗਵਾਈ ਹੇਠ ਭਾਜਪਾ ਮੁਕੇਰੀਆਂ ਦੇ ਜ਼ਿਲ੍ਹਾ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਮੌਜੂਦ ਭਾਜਪਾ ਦੇ ਸੂਬਾਈ ਉਪ ਪ੍ਰਧਾਨ ਰਾਜੇਸ਼ ਬੱਗਾ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ 11 ਸਾਲ ਸੰਕਲਪ ਰਾਹੀਂ ਸਫਲਤਾ ਪ੍ਰਾਪਤ ਕਰਨ ਦੀ ਇੱਕ ਉਦਾਹਰਨ ਬਣ ਗਏ ਹਨ | ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਨਾ ਸਿਰਫ਼ ਯੋਜਨਾਵਾਂ ਨੂੰ ਸਰਲ ਹੁੰਦੇ ਦੇਖਿਆ ਹੈ, ਸਗੋਂ ਪਹਿਲੀ ਵਾਰ ਆਮ ਨਾਗਰਿਕਾਂ ਦੀ ਆਵਾਜ਼ ਸਰਕਾਰੀ ਪ੍ਰਣਾਲੀ ਤੱਕ ਪਹੁੰਚੀ ਹੈ ਅਤੇ ਨੀਤੀਆਂ ਨੂੰ ਪ੍ਰਭਾਵਿਤ ਕਰਦੀ ਦੇਖੀ ਗਈ ਹੈ | ਉਨ੍ਹਾਂ ਕਿਹਾ ਕਿ ਭਾਰਤ ਹੁਣ ਵਿਕਾਸ ਅਤੇ ਬਹਾਦਰੀ ਦਾ ਇਤਿਹਾਸ ਰਚ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦਾ ਸੁਪਨਾ ਚਾਰ ਮੁੱਖ ਥੰਮ੍ਹਾਂ 'ਤੇ ਆਧਾਰਤ ਹੈ, ਗ਼ਰੀਬ, ਨੌਜਵਾਨ, ਕਿਸਾਨ ਅਤੇ ਅÏਰਤਾਂ, ਕੇਂਦਰ ਸਰਕਾਰ ਉਨ੍ਹਾਂ ਨੂੰ ਪਹਿਲ ਵਿਚ ਰੱਖ ਕੇ ਲਗਾਤਾਰ ਕੰਮ ਕਰ ਰਹੀ ਹੈ | ਪ੍ਰੋਗਰਾਮ ਦੌਰਾਨ, ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅÏਖੇ ਯਤਨਾਂ ਸਦਕਾ, ਭਾਰਤ ਦੁਨੀਆ ਵਿਚ ਇੱਕ ਸ਼ਕਤੀਸ਼ਾਲੀ, ਸਵੈ-ਨਿਰਭਰ ਅਤੇ ਸਵੈ-ਮਾਣ ਵਾਲੇ ਰਾਸ਼ਟਰ ਵਜੋਂ ਉੱਭਰਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ 11 ਸਾਲਾਂ ਵਿਚ, ਦੇਸ਼ ਨੇ ਮਹਿਲਾ ਸਸ਼ਕਤੀਕਰਨ, ਸਫ਼ਾਈ, ਸਵੈ-ਨਿਰਭਰ ਭਾਰਤ ਅਤੇ ਡਿਜੀਟਲ ਇੰਡੀਆ ਵਰਗੇ ਖੇਤਰਾਂ ਵਿਚ ਬੇਮਿਸਾਲ ਤਰੱਕੀ ਕੀਤੀ ਹੈ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ, ਜ਼ਿਲ੍ਹਾ ਮੀਤ ਪ੍ਰਧਾਨ ਰਘੂਨਾਥ ਰਾਣਾ, ਉਮੇਸ਼ ਸ਼ਾਕਰ, ਸ਼ੰਭੂ ਨਾਥ ਭਾਰਤੀ, ਸੁਸ਼ੀਲ ਕੁਮਾਰ ਪਿੰਕੀ, ਸੰਜੀਵ ਮਿਨਹਾਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਲਵਾੜਾ ਦੇ ਕੱਪੜਾ ਵਪਾਰੀ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਪਦਰਾਣਾ ਵਿਖੇ ਬਣ ਰਹੇ ਆਂਗਣਵਾੜੀ ਸੈਂਟਰ ਲਈ ਵਰਤੀ ਜਾ ਰਹੀ ਹੈ ਘਟੀਆ ਇੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।