ਭੰਗਾਲਾ, 15 ਜੂਨ (ਬਲਵਿੰਦਰਜੀਤ ਸਿੰਘ ਸੈਣੀ)- ਸੀ. ਐੱਚ. ਸੀ. ਬੁੱਢਾਬੜ ਅਧੀਨ ਪੈਂਦੇ ਆਯੁਸ਼ਮਾਨ ਅਰੋਗਿਆ ਕੇਂਦਰ ਪਿੰਡ ਗੁਰਦਾਸਪੁਰ ਵਿਖੇ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਕਾਰਨ ਉਨ੍ਹਾਂ ਦੀ ਭਾਰੀ ਖੱਜਲ ਖ਼ੁਆਰੀ ਹੋ ਰਹੀ ਹੈ | ਇਸ ਮੌਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ ਹਾਂ ਇੱਥੇ ਦਵਾਈ ਲੈਣ ਦੇ ਲਈ ਆਉਂਦੇ ਹਾਂ, ਪਰ ਸੈਂਟਰ ਵਿਚੋਂ ਸਾਨੂੰ ਦਵਾਈਆਂ ਨਹੀਂ ਮਿਲਦੀਆਂ | ਇਸ ਸਬੰਧੀ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੈਂਟਰਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਣ | ਇਸ ਸਬੰਧੀ ਜਦੋਂ ਆਯੁਸ਼ਮਾਨ ਅਰੋਗਿਆ ਕੇਂਦਰ ਪਿੰਡ ਗੁਰਦਾਸਪੁਰ ਦੇ ਸੀ. ਐੱਚ. ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਸੀ. ਐੱਚ. ਓ. ਦੀ ਇੱਕ ਯੂਨੀਅਨ ਬਣੀ ਹੋਈ ਹੈ ਜਿਨ੍ਹਾਂ ਵੱਲੋਂ ਸਾਨੂੰ ਅਜੇ ਤੱਕ ਇਸ ਸਬੰਧੀ ਆਨਲਾਈਨ ਕਰਨ ਲਈ ਕੋਈ ਵੀ ਆਗਿਆ ਨਹੀਂ ਦਿੱਤੀ ਜਦੋਂ ਵੀ ਸਾਨੂੰ ਇਸ ਸਬੰਧੀ ਆਗਿਆ ਮਿਲ ਜਾਵੇਗੀ ਤਾਂ ਅਸੀਂ ਆਨਲਾਈਨ ਡਿਮਾਂਡ ਅਤੇ ਦਵਾਈਆਂ ਸ਼ੁਰੂ ਕਰ ਦੇਵਾਂਗੇ ਪਰ ਫਿਰ ਵੀ ਅਸੀਂ ਸਾਰਿਆਂ ਨੂੰ ਦਵਾਈਆਂ ਦੇ ਰਹੇ ਹਾਂ ਸਾਡੇ ਕੋਲ ਸ਼ੂਗਰ ਅਤੇ ਵੀ.ਪੀ ਦੀਆਂ ਦਵਾਈਆਂ ਨਹੀਂ ਹਨ ਬਾਕੀ ਲਗਭਗ ਸਾਰੀਆਂ ਦੇ ਰਹੇ ਹਨ | ਇਸ ਸਬੰਧੀ ਬੁੱਢਾਬੜ ਕਾਰਜਕਾਰੀ ਐਸ.ਐਮ.ਓ. ਡਾਕਟਰ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਰੀਆਂ ਸੀ.ਐੱਚ.ਓ. ਦੀ ਇੱਕ ਯੂਨੀਅਨ ਬਣੀ ਹੋਈ ਹੈ ਤੇ ਇਸ ਯੂਨੀਅਨ ਤੇ ਕਹਿਣ ਤੇ ਸਾਰੀਆਂ ਸੀ. ਐੱਚ. ਓ. ਕਹਿੰਦੀਆਂ ਹਨ ਕਿ ਅਸੀਂ ਕੋਈ ਵੀ ਆਨਲਾਈਨ ਕੰਮ ਨਹੀਂ ਕਰਨਾ | ਅਸੀਂ ਪੋਰਟਲ ਉਤੇ ਨਾ ਤੇ ਦਵਾਈਆਂ ਪਾਉਣੀਆਂ ਹਨ ਅਤੇ ਨਾ ਹੀ ਕੋਈ ਡਿਮਾਂਡ ਆਨਲਾਈਨ ਕਰਨੀ ਹੈ ਇਸ ਸਬੰਧੀ ਮੈਂ ਉੱਚ ਅਧਿਕਾਰੀਆਂ ਨੂੰ ਲਿਖ ਕੇ ਇਨ੍ਹਾਂ ਦੇ ਬਰ ਖ਼ਿਲਾਫ਼ ਭੇਜਾਂਗਾ |