ਐਮਾ ਮਾਂਗਟ, 15 ਜੂਨ (ਗੁਰਾਇਆ)- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ 'ਤੇ ਪੰਜ ਮੈਂਬਰੀ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਿਚ ਹੋਰ ਤੇਜ਼ੀ ਲਿਆਉਣ ਲਈ ਪਿੰਡ ਟਾਂਡਾ ਰਾਮ ਸਹਾਏ ਵਿਖੇ ਚੀਫ਼ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਵੱਡੀ ਗਿਣਤੀ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ | ਇਸ ਮੀਟਿੰਗ ਵਿਚ ਜਿੱਥੇ ਜਥੇਦਾਰ ਹਰਬੰਸ ਸਿੰਘ ਮੰਝਪੁਰ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਬਲਦੇਵ ਸਿੰਘ ਕੋਲਪੁਰ, ਮਲਕੀਤ ਸਿੰਘ ਸਰਪੰਚ ਕੋਲਪੁਰ, ਬੀਬੀ ਸੁਰਜੀਤ ਕੌਰ ਮਹਿੰਦੀਪੁਰ, ਕਸ਼ਮੀਰੀ ਲਾਲ ਸਰਪੰਚ ਧਰਮਪੁਰ ਨੇ ਜਿੱਥੇ ਆਈ ਹੋਈ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਨਵੀਂ ਭਰਤੀ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਇਹ ਮੈਂਬਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ | ਇਸ ਮੌਕੇ ਕੁੱਝ ਵਿਅਕਤੀਆਂ ਵੱਲੋਂ ਪੰਜ ਮੈਂਬਰੀ ਕਮੇਟੀ ਕੋਲੋਂ ਮੰਗ ਕੀਤੀ ਗਈ ਕਿ ਇਸ ਵਾਰ ਚੀਫ਼ ਨਿਰਮਲ ਸਿੰਘ ਟਾਂਡਾ ਰਾਮ ਸਹਾਇ ਨੂੰ ਸ਼੍ਰੋਮਣੀ ਕਮੇਟੀ ਦੀ ਟਿਕਟ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਇਲਾਕੇ ਦੀ ਸਿੱਖ ਸੰਗਤ ਦੀ ਸੇਵਾ ਕਰ ਸਕਣ | ਇਸ ਮੌਕੇ ਅਵਤਾਰ ਸਿੰਘ, ਤਜਿੰਦਰ ਪਾਲ ਸਿੰਘ ਗੋਦੜਾ ਸਰਪੰਚ, ਅਵਤਾਰ ਸਿੰਘ ਪ੍ਰਧਾਨ ਮਨਸੂਰਪੁਰ, ਇੰਦਰਜੀਤ ਸਿੰਘ ਚੱਕ, ਰਘਬੀਰ ਸਿੰਘ ਕੋਲੀਆਂ, ਨਿਰਮਲ ਸਿੰਘ ਕੋਲੀਆਂ, ਅਮਨਦੀਪ ਕੌਰ ਸਾਬਕਾ ਸਰਪੰਚ, ਸਿਮਰਨ ਸਿੰਘ ਧਨੋਆ ਸਰਪੰਚ, ਤਰਲੋਚਨ ਸਿੰਘ ਭੱਟੀਆਂ ਜੱਟਾਂ, ਲਾਟ ਸਿੰਘ ਸਮਰਾਵਾਂ, ਬੀਬੀ ਸੁਰਜੀਤ ਕੌਰ, ਪਰਮਜੀਤ ਸਿੰਘ ਟਾਂਡਾ ਰਾਮ ਸਹਾਏ, ਮਨਜੀਤ ਸਿੰਘ ਪ੍ਰਧਾਨ ਪਿੰਡ ਬਗੜੋਈ, ਆਸ ਸਿੰਘ, ਫੰੁਮਣ ਸਿੰਘ ਮਹਿੰਦੀਪੁਰ, ਕਸ਼ਮੀਰੀ ਲਾਲ ਸਾਬਕਾ ਸਰਪੰਚ, ਭਾਈ ਸੋਹਣ ਸਿੰਘ ਟਾਂਡਾ ਰਾਮ ਸਹਾਏ, ਪਰਮਜੀਤ ਸਿੰਘ ਸੋਢੀ ਟਾਂਡਾ ਰਾਮ ਸਹਾਏ, ਨਿਰਮਲ ਸਿੰਘ ਚੀਫ਼ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |