25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਕਮਾਹੀ ਦੇਵੀ ਵਿਖੇ ਲੱਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਅਜੀਤ ਡੈਸਕ 16-06-2025
ਤਲਵਾੜਾ, 15 ਜੂਨ (ਮਹਿਤਾ)- ਕਮਾਹੀ ਦੇਵੀ ਦੇ ਕਮਿਊਨਿਟੀ ਹਾਲ ਵਿਖੇ ਇੱਕ ਦਿਨਾਂ ਅੱਖਾਂ ਦਾ ਜਾਂਚ ਕੈਪ ਲਗਾਇਆ ਗਿਆ | ਇਹ ਕੈਂਪ ਸ੍ਰੀ ਸਤਿਆ ਸਾਈ ਆਰਗਨਾਈਜ਼ੇਸ਼ਨ ਪੰਜਾਬ ਦੇ ਸਹਿਯੋਗ ਨਾਲ ਲਗਾਇਆ ਗਿਆ | ਇਹ ਜਾਂਚ ਕੈਂਪ ਅੱਜ ਕਮਾਹੀ ਦੇਵੀ ਵਿਖੇ ਤੀਸਰਾ ਕੈਂਪ ਸੀ ਜਿਸ ਦਾ ਉਦਘਾਟਨ ਮਹੰਤ ਰਾਜਗਿਰੀ ਅਤੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਸਾਂਝੇ ਤੌਰ 'ਤੇ ਕੀਤਾ | ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਭਗ 350 ਲੋਕਾਂ ਨੇ ਆਪਣੀਆਂ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਜਿਸ ਵਿਚ 200 ਦੇ ਕਰੀਬ ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ ਅਤੇ 25 ਦੇ ਕਰੀਬ ਮਰੀਜ਼ਾਂ ਨੂੰ ਅਪ੍ਰੇਸ਼ਨ ਦੀ ਸਲਾਹ ਦਿੱਤੀ ਗਈ, ਜਿਨ੍ਹਾਂ ਦਾ ਅਪ੍ਰੇਸ਼ਨ ਆਰਗੇਨਾਈਜ਼ੇਸ਼ਨ ਵਲੋਂ ਜਲਦੀ ਕੀਤਾ ਜਾਵੇਗਾ | ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਕੈਂਪ ਸ੍ਰੀ ਸਤਿਆ ਸਾਈ ਆਰਗੇਨਾਈਜ਼ੇਸ਼ਨ ਪੰਜਾਬ ਵਲੋਂ ਲਗਾਇਆ ਗਿਆ ਹੈ | ਉਨ੍ਹਾਂ ਆਰਗੇਨਾਈਜ਼ੇਸ਼ਨ ਦੇ ਸਮੂਹ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਸਟੇਟ ਪ੍ਰਧਾਨ ਮਨਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਹਰੀਸ਼ ਬਰੂਟਾ, ਆਮ ਆਦਮੀ ਪਾਰਟੀ ਤੋਂ ਰਵਿੰਦਰ ਮਹਿਤਾ, ਵੈਦ ਸੰਜੀਵ ਚੌਹਾਨ, ਕਪਿਲ ਦੇਵ, ਸੁਨੀਤਾ ਮਹਿਤਾ, ਸਰਪੰਚ ਸੋਭਾ ਰਾਣੀ, ਸਾਬਕਾ ਸਰਪੰਚ ਕੁਲਦੀਪ, ਰਵੀ ਦੱਤ ਪੰਚ, ਡਾਕਟਰ ਸੰਨੀ, ਵਿੱਕੀ, ਸੁਖਦੇਵ ਡਡਵਾਲ, ਜਨਮਜੀਤ, ਮਨਦੀਪ ਮਿੱਠੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਹਿਲਾ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ 'ਚ ਹੁਸ਼ਿਆਰਪੁਰ ਦੀ ਲਗਾਤਾਰ ਦੂਜੀ ਜਿੱਤ ਅਗਲੀ ਖ਼ਬਰ ਸੰਤ ਬਾਬਾ ਹਰਨਾਮ ਸਿੰਘ ਸੇਵਾ ਸੁਸਾਇਟੀ ਭੱਟੀਆਂ ਨੇ ਵਾਤਾਵਰਨ ਨੂੰ ਮੁੱਖ ਰੱਖਦਿਆਂ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।