25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਟਾਂਡਾ ਵਿਚ ਜ਼ਿਲ੍ਹਾ ਪੱਧਰੀ ਗਤਕੇ ਦੇ ਮੁਕਾਬਲੇ 25 ਨੂੰ

ਅਜੀਤ ਡੈਸਕ 16-06-2025
ਟਾਂਡਾ ਉੜਮੁੜ, 15 ਜੂਨ (ਕੁਲਬੀਰ ਸਿੰਘ ਗੁਰਾਇਆ)-ਰਾਜ ਕਰੇਗਾ ਖ਼ਾਲਸਾ ਗਤਕਾ ਅਖਾੜਾ ਟਾਂਡਾ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਅਖਾੜੇ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਇਸ ਸਬੰਧੀ ਪ੍ਰਧਾਨ ਮਨਜੀਤ ਖ਼ਾਲਸਾ ਨੇ ਦੱਸਿਆ ਕੇ ਅਖਾੜਾ ਟਾਂਡਾ ਪਿਛਲੇ 40 ਸਾਲ ਤੋਂ ਲਗਾਤਾਰ ਬੱਚਿਆਂ ਨੂੰ ਜਿੱਥੇ ਸਿੱਖੀ ਵਿਰਾਸਤ ਸ਼ਸਤਰ ਵਿੱਦਿਆ ਨਾਲ ਜੋੜਿਆ ਰਿਹਾ ਹੈ ਏਸੇ ਹੀ ਸੰਬੰਧ ਵਿਚ ਛੋਟੇ ਬੱਚਿਆਂ ਦੇ ਅੰਡਰ 14 ਅਤੇ ਅੰਡਰ 17 ਖਿਡਾਰੀਆਂ ਦੇ ਵਿਅਕਤੀਗਤ ਮੁਕਾਬਲੇ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਇਹ ਮੁਕਾਬਲੇ 25 ਜੂਨ ਦਿਨ ਬੁੱਧਵਾਰ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਟਾਂਡਾ ਅਖਾੜੇ ਦੀ ਗਰਾੳਾੂਡ ਵਿਚ ਕਰਵਾਏ ਜਾਣਗੇ, ਜਿਸ ਦਾ ਉਦਘਾਟਨ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਮੁਖੀ ਤਰਨਾ ਦਲ ਹਰੀਆਂ ਵੇਲਾਂ ਅਤੇ ਬਾਬਾ ਸੰਤ ਬਾਬਾ ਹਰਚਰਨ ਸਿੰਘ ਜੀ ਖ਼ਾਲਸਾ ਰਮਦਾਸਪੁਰ ਵਾਲੇ ਉਚੇਚੇ ਤੋਰ 'ਤੇ ਕਰਨਗੇ | ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਦੇ ਡਾਂਗ ਫਰਾਈ, ਸਿੰਗਲ ਕਿ੍ਪਾਨ ਫਰਾਈ ਅਤੇ ਡਬਲ ਹੱਥ ਕੋਈ ਵੀ ਗੇਮ ਫਰਾਈ ਦੇ ਮੁਕਾਬਲੇ ਹੋਣਗੇ | ਉਨ੍ਹਾਂ ਦੱਸਿਆ ਕੇ ਇਨ੍ਹਾਂ ਮੁਕਾਬਲਿਆਂ ਵਿਚ ਲੜਕੀਆਂ ਦੇ ਮੁਕਾਬਲੇ ਵੱਖਰੇ ਹੋਣਗੇ ਅਤੇ ਜੇਤੂ ਖਿਡਾਰੀਆਂ ਨੂੰ ਟਰਾਫ਼ੀ ਅਤੇ ਨਕਦ ਇਨਾਮ ਨਾਲ ਨਿਵਾਜਿਆ ਜਾਵੇਂਗਾ | ਇਸ ਮੌਕੇ ਜਥੇ ਨਰਿੰਦਰ ਸਿੰਘ, ਅੰਮਿ੍ਤ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਅਮਿਤੋਜ ਸਿੰਘ, ਅਭੀਜੋਤ ਸਿੰਘ, ਜਸਕੀਰਤ ਸਿੰਘ, ਅਨਮੋਲ ਸਿੰਘ, ਏਕਮਜੋਤ ਸਿੰਘ, ਹਰਮਨ ਸਿੰਘ, ਪ੍ਰੀਤ ਸਿੰਘ, ਸਿਮਰਨ ਸਿੰਘ, ਕਰਨ ਸਿੰਘ, ਰਮਨ ਸਿੰਘ, ਰਾਜਾ ਸਿੰਘ, ਜਸਕੀਰਤ ਸਿੰਘ , ਜਸਨੂਰ ਸਿੰਘ, ਸਾਹਿਬ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਗਰਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤਰੀ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਵਿਕਸਿਤ ਕਿ੍ਸ਼ੀ ਸੰਕਲਪ ਮੁਹਿੰਮ ਤਹਿਤ ਪਿੰਡਾਂ 'ਚ ਲਗਾਏ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।