ਟਾਂਡਾ ਉੜਮੁੜ, 15 ਜੂਨ (ਭਗਵਾਨ ਸਿੰਘ ਸੈਣੀ)- ਕੌਮਾਂਤਰੀ ਖ਼ੂਨਦਾਨ ਦਿਵਸ ਮੌਕੇ ਐੱਚ ਆਈ ਐੱਮ. ਟੀ ਕਾਲਜ ਵਿਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਕਾਲਜ ਦੇ ਚੇਅਰਮੈਨ ਡਾ. ਰੋਹਿਤ ਟੰਡਨ ਦੀ ਅਗਵਾਈ ਵਿਚ ਕਰਵਾਏ ਗਏ ਸੈਮੀਨਾਰ ਦੌਰਾਨ ਸੇਵਾ ਮੁਕਤ ਚੀਫ਼ ਕੈਮੀਕਲ ਐਗਜਾਮੀਨਰ ਪੰਜਾਬ ਡਾ. ਕੇਵਲ ਸਿੰਘ ਕਾਜਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼ਾਮਲ ਹੋਏ | ਇਸ ਮੌਕੇ ਡਾ. ਕਾਜਲ, ਰੋਹਿਤ ਟੰਡਨ ਅਤੇ ਅਧਿਆਪਕਾਂ ਨੇ ਕੌਮਾਂਤਰੀ ਖ਼ੂਨਦਾਨ ਦੀ ਮਹਾਨਤਾ ਬਾਰੇ ਦੱਸਿਆ | ਡਾ. ਕਾਜਲ ਨੇ ਆਖਿਆ ਕਿ ਸਹੀ ਸਮੇਂ 'ਤੇ ਖ਼ੂਨ ਨਾ ਮਿਲਣ ਕਾਰਨ ਦੁਨੀਆ 'ਚ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਬੈਠਦੇ ਹਨ | ਇਹ ਦਿਵਸ ਵਿਗਿਆਨ ਵਿਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਗਿਆਨੀ ਕਾਰਲ ਲੈਂਡਸਟੀਨਰ ਦੀ ਯਾਦ ਵਿਚ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਮਨੁੱਖੀ ਖ਼ੂਨ ਵਿਚ ਮੌਜੂਦ ਐਗਲੂਟਿਨਿਨ ਦੀ ਮੌਜੂਦਗੀ ਦੇ ਆਧਾਰ 'ਤੇ ਖ਼ੂਨ ਦੇ ਸੈੱਲਾਂ ਦੇ ਏ.ਬੀ. ਅਤੇ ਓ ਸਮੂਹਾਂ ਦੀ ਪਛਾਣ ਕੀਤੀ ਸੀ | ਡਾ. ਰੋਹਿਤ ਟੰਡਨ ਨੇ ਆਖਿਆ ਕਿ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਉਣ ਲਈ ਖ਼ੂਨ ਦਾਨ ਕਰਨ ਦਾ ਅਹਿਦ ਲਈਏ ਕਿਉਂਕਿ ਤੁਹਾਡੇ ਵੱਲੋਂ ਕੀਤੀ ਪਹਿਲ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ | ਉਨ੍ਹਾਂ ਦੱਸਿਆ ਕਿ ਹੌਲੀ-ਹੌਲੀ ਲੋਕ ਇਸ ਦੀ ਮਹੱਤਤਾ ਨੂੰ ਸਮਝਣ ਲੱਗੇ ਹਨ ਪਰ ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਜੇ ਵੀ ਖ਼ੂਨਦਾਨ ਕਰਨ ਤੋਂ ਡਰਦੇ ਹਨ | ਇਸ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਸਾਡਾ ਫ਼ਰਜ਼ ਹੈ | ਇਸ ਮੌਕੇ ਪ੍ਰਬੰਧਕਾਂ ਵੱਲੋਂ ਡਾ. ਕਾਜਲ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਭਾਰਤ ਰਤਨ ਟੰਡਨ, ਰੋਹਿਤ ਟੰਡਨ, ਦਿਸ਼ਾਂਤ ਕੁਮਾਰ, ਅਮਨਦੀਪ ਕੁਮਾਰ, ਹਰਪ੍ਰੀਤ ਸਿੰਘ, ਭਾਨੂ ਪਿਆ, ਅੰਕਿਤਾ ਕੁਮਾਰੀ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਮੱਲੀ, ਗੁਰਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਖ਼ੁਸ਼ੀ, ਹਰਜੀਤ ਕੌਰ, ਅਮਨਦੀਪ ਕੌਰ, ਨਵਰਤ ਕੌਰ ਹਾਜ਼ਰ ਸਨ |