ਗੜ੍ਹਸ਼ੰਕਰ, 16 ਜੂਨ (ਧਾਲੀਵਾਲ)-ਆਸ਼ਾ ਵਰਕਰ ਯੂਨੀਅਨ ਸੀਟੂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਿਖੇ ਪ੍ਰਧਾਨ ਜੋਗਿੰਦਰ ਕੌਰ, ਬਲਵਿੰਦਰ ਕੌਰ ਸੈਕਟਰੀ, ਬਿੰਦਰ ਪਾਲ ਕੌਰ ਅਤੇ ਜਥੇਬੰਦੀ ਦੇ ਆਗੂ ਮਹਿੰਦਰ ਕੁਮਾਰ ਬੱਢੋਆਣ, ਬਲਦੇਵ ਸਿੰਘ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਆਸ਼ਾ ਵਰਕਰਾਂ ਦੇ ਰੁਕੇ ਹੋਏ ਕੰਮ ਦੇ ਪੈਸੇ ਅਤੇ ਕੁਝ ਆਸ਼ਾ ਵਰਕਰਾਂ ਦੇ ਬਕਾਇਆ ਸੰਬੰਧੀ ਜੋ ਦੁਬਿਧਾ ਬਣੀ ਹੋਈ ਹੈ ਉਸ ਨੂੰ ਕਲੀਅਰ ਕੀਤਾ ਜਾਵੇ, ਸੀ.ਟੀ.ਬੀ. ਦੇ ਭੱਤੇ ਵਾਲੇ ਬਕਾਏ, ਟੀ.ਬੀ. ਸਰਵੇ ਦਾ ਬਕਾਇਆ ਤੇ ਹੋਰ ਆ ਰਹੀਆਂ ਮੁਸ਼ਕਿਲਾਂ ਜਿਵੇਂ ਟੀ.ਬੀ. ਦੀ ਦਵਾਈ ਦਾ ਸਬ ਸੈਂਟਰ ਤੋਂ ਮਿਲਣਾ, ਆਸ਼ਾ ਵਰਕਰ ਦਾ ਪੇਪਰ ਵਰਕ ਜਿਸ 'ਤੇ ਮੈਡੀਕਲ ਅਫਸਰ ਦੇ ਦਸਤਖ਼ਤ ਆਸ਼ਾ ਫੈਸਿਲੀਟੇਟਰ ਦੁਆਰਾ ਕਰਵਾਉਣੇ, ਆਸ਼ਾ ਵਰਕਰਾਂ ਵਲੋਂ ਬਣਾਏ ਆਯੂਸ਼ਮਾਨ ਕਾਰਡ ਦਾ ਮਿਹਨਤਾਨਾ ਅਤੇ ਸੀ.ਐੱਚ. ਵਾਲੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਅਗਰ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਵਲੋਂ ਆਸ਼ਾ ਵਰਕਰ ਨਾਲ ਧੱਕਾ ਕੀਤਾ ਜਾਂ ਜਲੀਲ ਕੀਤਾ ਤਾਂ ਜਥੇਬੰਦੀ ਤੁਰੰਤ ਐਕਸ਼ਨ ਲਵੇਗੀ | ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਘਵੀਰ ਸਿੰਘ ਨੇ ਮੰਗਾਂ ਸਬੰਧੀ ਮੰਗ ਪੱਤਰ ਲੈਣ ਸਮੇਂ ਦੱਸਿਆ ਕਿ ਸਟੇਟ ਵਲੋਂ ਫੰਡ ਆਉਣ 'ਤੇ ਆਸ਼ਾ ਵਰਕਰਾਂ ਭੁਗਤਾਨ ਕੀਤਾ ਜਾਵੇ | ਇਸ ਮੌਕੇ ਨਛੱਤਰ ਕੌਰ, ਮੋਨਿਕਾ ਰਾਣੀ, ਕਮਲਜੀਤ ਕੌਰ ਨਵਾਂਸ਼ਹਿਰ, ਮਨਜੀਤ ਕੌਰ ਨਵਾਂਸ਼ਹਿਰ ਨੇ ਵੀ ਸੰਬੋਧਨ ਕੀਤਾ |