15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸੁਪਰਡੈਂਟ ਬਿ੍ਜੇਸ਼ ਕੁਮਾਰ ਦੀ ਸੜਕ ਹਾਦਸੇ 'ਚ ਮੌਤ

ਅਜੀਤ ਡੈਸਕ 17-06-2025
ਤਲਵਾੜਾ, 16 ਜੂਨ (ਮਹਿਤਾ)- ਦਾਤਾਰਪੁਰ ਦੇ ਮੁਹੱਲਾ ਚੌਕੀ ਦੇ ਨਿਵਾਸੀ ਸ੍ਰੀ ਬਿ੍ਜੇਸ਼ ਕੁਮਾਰ ਜੋ ਕਿ ਬੀ.ਬੀ.ਐਮ.ਬੀ. ਦੇ ਪਾਵਰ ਵਿੰਗ ਸਰਕਲ ਤਲਵਾੜਾ ਵਿਖੇ ਸੁਪਰਡੈਂਟ ਦੇ ਅਹੁਦੇ 'ਤੇ ਤਾਇਨਾਤ ਸਨ, ਦੇ ਵਿਚ ਐਕਟਿਵਾ ਵੱਜਣ 'ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਹੋਇਆ ਇੰਞ ਕਿ ਬਿ੍ਜੇਸ਼ ਕੁਮਾਰ ਪੁੱਤਰ ਸਵ. ਦੇਵ ਸ਼ਰਮਾ ਘਰ ਦੇ ਬਾਹਰ ਮੁੱਖ ਸੜਕ 'ਤੇ ਸੈਰ ਕਰ ਰਹੇ ਸੀ ਕਿ ਪਿੱਛੇ ਤੋਂ ਆਈ ਐਕਟਿਵਾ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਬਿ੍ਜੇਸ਼ ਕੁਮਾਰ ਜ਼ਖ਼ਮੀ ਹੋ ਕੇ ਸੜਕ 'ਤੇ ਡਿਗ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਬਿ੍ਜੇਸ਼ ਕੁਮਾਰ ਦੀ ਮੌਤ ਹੋ ਗਈ | ਉਹ ਆਪਣੇ ਪਿੱਛੇ ਪਤਨੀ, 2 ਬੇਟੇ, ਇਕ ਭਰਾ, ਭਰਜਾਈ ਨੂੰ ਛੱਡ ਗਏ ਹਨ | ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ ਆਸ਼ਾ ਵਰਕਰ ਯੂਨੀਅਨ ਸੀਟੂ ਵਲੋਂ ਮੰਗਾਂ ਨੂੰ ਲੈ ਕੇ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਰੋਸ ਧਰਨਾ ਅਗਲੀ ਖ਼ਬਰ ਸਰਬਜੋਤ ਸਿੰਘ ਸਾਬੀ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਮੁਕੇਰੀਆਂ ਹਲਕੇ ਅੰਦਰ ਚਰਚਾਵਾਂ ਦਾ ਬਾਜ਼ਾਰ ਹੋਇਆ ਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।