ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਕੁਰੈਸ਼ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਕਰਵਾਏ ਜੂਡੋ ਚੈਂਪੀਅਨਸ਼ਿਪ 'ਚ 9 ਸੋਨੇ ਦੇ ਤਗਮੇ, 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍੍ਰੰ: ਪੂਜਾ ਧੀਮਾਨ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਮੁਕਾਬਲੇ ਦੌਰਾਨ +83 ਕਿੱਲੋ ਭਾਰ ਵਰਗ 'ਚ ਆਯੁਸ਼ ਸ਼ਰਮਾ ਨੇ ਸੋਨੇ ਦਾ ਤਗਮਾ, ਮੇਹਰਪ੍ਰੀਤ ਕੌਰ ਨੇ +70 ਕਿੱਲੋ ਭਾਰ ਵਰਗ 'ਚ ਸੋਨੇ ਦਾ ਤਗਮਾ ਤੇ ਓਪਨ ਸ਼੍ਰੇਣੀ 'ਚ ਸੋਨੇ ਦਾ ਤਗਮਾ, 63 ਕਿੱਲੋ ਭਾਰ ਵਰਗ 'ਚ ਅਦਿੱਤੀ ਕੌਂਡਲ ਨੇ ਸੋਨੇ ਦਾ ਤਗਮਾ, 30 ਕਿੱਲੋ ਭਾਰ ਵਰਗ 'ਚ ਸਾਤਵਿਕ, 40 ਕਿੱਲੋ ਭਾਰ ਵਰਗ 'ਚ ਆਰਵ ਆਨੰਦ, 20 ਕਿੱਲੋ ਭਾਰ ਵਰਗ 'ਚ ਜੈਵਿਕ, 25 ਕਿੱਲੋ ਭਾਰ ਵਰਗ 'ਚ ਰੋਹਾਨੀ ਤੇ 35 ਕਿੱਲੋ ਭਾਰ ਵਰਗ 'ਚ ਕੇਸ਼ਵ ਹਰੀ ਨੇ ਸੋਨੇ ਦਾ ਤਗਮਾ ਹਾਸਲ ਕੀਤਾ | ਇਸੇ ਤਰ੍ਹਾਂ 25 ਕਿੱਲੋ ਭਾਰ ਵਰਗ 'ਚ ਸੁਮਦੀਪ ਚਾਂਦੀ ਦਾ ਤਗਮਾ, 35 ਕਿੱਲੋ ਭਾਰ ਵਰਗ 'ਚ ਮਾਧਵ ਹਰੀ ਨੇ ਚਾਂਦੀ ਅਤੇ ਓਪਨ ਸ਼ੇ੍ਰਣੀ 'ਚ ਕਾਂਸੀ ਦਾ ਤਗਮਾ ਅਤੇ 40 ਕਿੱਲੋ ਭਾਰ ਵਰਗ 'ਚ ਅਰਨਵ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਨੇ ਹਮੇਸ਼ਾਂ ਵਿਦਿਆਰਥੀਆਂ ਨੂੰ ਅਕਾਦਮਿਕ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ 'ਚ ਉੱਤਮਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਸਕੂਲ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਰਨ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਨਾ ਸਿਰਫ਼ ਅਕਾਦਮਿਕ 'ਚ ਉੱਤਮਤਾ 'ਤੇ ਜ਼ੋਰ ਦਿੰਦਾ ਹੈ, ਸਗੋਂ ਵਿਦਿਆਰਥੀਆਂ ਨੂੰ ਖੇਡਾਂ, ਕਲਾ, ਸੰਗੀਤ, ਡਾਂਸ ਅਤੇ ਹੋਰ ਖੇਤਰਾਂ 'ਚ ਉੱਤਮਤਾ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਕੰਵਰਪ੍ਰੀਤ ਕੌਰ ਨੇ ਆਪਣੀ ਮਿਹਨਤ, ਅਨੁਸ਼ਾਸਨ ਤੇ ਦਿ੍ੜ ਇਰਾਦੇ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਇਤਿਹਾਸਕ ਪ੍ਰਾਪਤੀ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ |