ਨਸਰਾਲਾ, 16 ਜੂਨ (ਸਤਵੰਤ ਸਿੰਘ ਥਿਆੜਾ)-ਚੱਕਗੁਜ਼ਰਾਂ ਪੈਟਰੋਲ ਪੰਪ ਨਜ਼ਦੀਕ ਨਿੱਜੀ ਕੰਪਨੀ ਦੀ ਬੱਸ ਅਤੇ ਕੈਂਟਰ ਦੀ ਹੋਈ ਟੱਕਰ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਜਦਕਿ ਦੋਨੋ ਵਾਹਨਾਂ ਦਾ ਨੁਕਸਾਨ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਏ. ਐਸ. ਆਈ. ਸੁਿਲੰਦਰਪਾਲ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਦੀ ਬੱਸ ਨੰਬਰ ਪੀ.ਬੀ.08 ਈ.ਐਫ਼.-8861 ਜਿਸ ਨੂੰ ਕੁਲਵੰਤ ਸਿੰਘ ਪੁੱਤਰ ਹਰਜਿੰਦਰ ਸਿੰਘ ਪਿੰਡ ਲੁਹਾਰਾਂ, ਜਲੰਧਰ ਚਲਾ ਰਿਹਾ ਸੀ | ਜੋ ਹੁਸ਼ਿਆਰਪੁਰ ਬੱਸ ਅੱਡੇ ਤੋਂ ਸਵਾਰੀਆਂ ਲੈ ਕੇ ਜਲੰਧਰ ਜਾ ਰਹੀ ਸੀ | ਇਸੇ ਤਰ੍ਹਾਂ ਹੀ ਚਾਲਕ ਓਮ ਪ੍ਰਕਾਸ਼ ਪੁੱਤਰ ਕਰਤਾਰ ਸਿੰਘ ਕੈਂਟਰ ਨੰਬਰ ਪੀ. ਬੀ. 65 ਬੀ. ਈ. 6691 ਲੈ ਕੇ ਹੁਸ਼ਿਆਰਪੁਰ ਤੋਂ ਨਸਰਾਲਾ ਵਿਖੇ ਸਥਿਤ ਇੱਕ ਫ਼ੈਕਟਰੀ ਵਿਚ ਸਾਮਾਨ ਲੈ ਕੇ ਆ ਰਿਹਾ ਸੀ | ਜਦੋਂ ਇਹ ਵਾਹਨ ਹਾਦਸੇ ਵਾਲੀ ਜਗ੍ਹਾ ਆਏ ਤਾਂ ਬੱਸ, ਕੈਂਟਰ ਦੇ ਪਿਛਲੇ ਪਾਸੇ ਟਕਰਾ ਗਈ | ਇਸ ਹਾਦਸੇ ਦੌਰਾਨ ਸਵਾਰੀਆਂ ਤੇ ਦੋਨਾਂ ਵਾਹਨਾਂ ਦੇ ਚਾਲਕ ਵਾਲ-ਵਾਲ ਬਚ ਗਏ |