ਹਰਿਆਣਾ, 16 ਜੂਨ (ਹਰਮੇਲ ਸਿੰਘ ਖੱਖ)-ਸੋਮ ਨਾਥ ਮੁੱਖ ਅਫ਼ਸਰ ਥਾਣਾ ਹਰਿਆਣਾ ਵਲੋਂ ਚੋਰੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਸਬੰਧੀ ਭੂੰਗਾ ਪੁਲਿਸ ਚੌਕੀ ਵਲੋਂ ਤਿਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਜਗਦੀਸ਼ ਕੁਮਾਰ ਚੌਕੀ ਇੰਚਾਰਜ ਭੂੰਗਾ ਨੇ ਦੱਸਿਆ ਕਿ ਬਿੱਟੂ ਉਰਫ਼ ਬਿੱਟੂ ਅਲੀ ਪੁੱਤਰ ਕਾਸ਼ਮ ਵਾਸੀ ਬਸੀ ਵਜੀਦ, ਗਨੀਆ ਦੀਨ ਉਰਫ਼ ਗਨੀ ਪੁੱਤਰ ਰਾਂਝਾ ਦੀਨ ਵਾਸੀ ਪਿੰਡ ਕੂੰਟਾ ਥਾਣਾ ਹਰਿਆਣਾ ਅਤੇ ਸ਼ਬੀਰ ਮੁਹੰਮਦ ਉਰਫ਼ ਸ਼ਵੀਰ ਮੁਹੰਮਦ ਪੁੱਤਰ ਸਰਾਜਦੀਨ ਵਾਸੀ ਕੂੰਟਾ ਨੂੰ ਗਿ੍ਫ਼ਤਾਰ ਕਰਕੇ ਚੋਰੀ ਹੋਏ ਸਫ਼ੈਦੇ ਦੇ 18 ਮੋਛੇ ਅਤੇ ਇਕ ਗੱਡੀ ਮਹਿੰਦਰਾ ਪੇਕਅੱਪ ਬਰਾਮਦ ਕੀਤੀ | ਹਰਿਆਣਾ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ |