15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮੋਇਲਾ ਵਾਹਿਦਪੁਰ ਵਿਖੇ 3 ਦਿਨਾ ਜੋੜ ਮੇਲਾ ਅੱਜ ਤੋਂ ਕਨਵਰ ਗਰੇਵਾਲ ਦਾ ਪ੍ਰੋਗਰਾਮ ਅੱਜ

ਅਜੀਤ ਡੈਸਕ 17-06-2025
ਗੜ੍ਹਸ਼ੰਕਰ, 16 ਜੂਨ (ਧਾਲੀਵਾਲ)- ਦਰਬਾਰ ਬਾਬਾ ਮੀਂਹਮੱਲ ਸ਼ਾਹ ਜੀ ਕਾਦਰੀ ਟਰੱਸਟ ਪਿੰਡ ਵਾਹਿਦਪੁਰ ਵਲੋਂ ਦਰਬਾਰ ਬਾਬਾ ਜਾਨੀ ਸ਼ਾਹ ਕਾਦਰੀ ਪਿੰਡ ਮੋਇਲਾ ਵਾਹਿਦਪੁਰ ਵਿਖੇ ਸਾਲਾਨਾ ਜੋੜ ਮੇਲਾ 17 ਜੂਨ ਤੋਂ 19 ਜੂਨ ਤੱਕ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਡਾ. ਨਰਿੰਦਰ ਕੁਮਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆ ਡਾ. ਕੁਮਾਰ ਗੌਰਵ ਅਤੇ ਡਾ. ਅਮਨਦੀਪ ਸਿੰਘ ਨੇ ਦੱਸਿਆ 17 ਜੂਨ ਨੂੰ ਦੁਪਹਿਰ 2 ਵਜੇ ਕੰਵਰ ਗਰੇਵਾਲ, ਸ਼ਾਮ 5 ਵਜੇ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | 18 ਜੂਨ ਨੂੰ ਦੁਪਹਿਰ 2 ਵਜੇ ਗਾਇਕ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਤੇ ਸ਼ਾਮ 5 ਵਜੇ ਨਕਲਾਂ ਅਤੇ 6 ਵਜੇ ਚਿਰਾਗ ਰੌਸ਼ਨ ਦੀ ਰਸਮ ਹੋਵੇਗੀ | 19 ਜੂਨ ਨੂੰ ਦੁਪਹਿਰ 2 ਵਜੇ ਗਾਇਕ ਪੰਮਾ ਡੂਮੇਵਾਲੀਆ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਸਵੇਰੇ 10 ਵਜੇ ਚਾਦਰ ਦੀ ਰਸਮ ਅਤੇ ਸ਼ਾਮ 5 ਵਜੇ ਝੰਡੇ ਦੀ ਰਸਮ ਹੋਵੇਗੀ | ਰਾਤ 8 ਵਜੇ ਆਤਿਸ਼ਬਾਜ਼ੀ ਅਤੇ ਰਾਤ 9 ਵਜੇ ਧਰਮਵੀਰ ਪ੍ਰਦੇਸੀ ਵਲੋਂ ਡਰਾਮਾਂ ਪੇਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਪਿੰਡ ਚੋਹਕਾ ਵਿਖੇ ਕੀਰਤਨ ਤੇ ਢਾਡੀ ਦਰਬਾਰ ਸਮਾਗਮ ਸਜਾਇਆ ਅਗਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਰਚੇਗਾ-ਗੇਰਾ, ਟਿੰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।