ਕੋਟਫ਼ਤੂਹੀ, 16 ਜੂਨ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੇ 116ਵੇਂ ਜਨਮ ਦਿਵਸ ਤੇ ਸੰਤ ਬਾਬਾ ਜਸਵੰਤ ਸਿੰਘ ਦੀ ਚੌਥੀ ਬਰਸੀ ਦੇ ਸਬੰਧ ਵਿਚ 37ਵਾਂ ਸੰਤ ਸਮਾਗਮ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਤੇ ਸੰਤ ਬਾਬਾ ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਗਏ | ਇਸ ਮੌਕੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ ਵਿਚ ਭਾਈ ਪ੍ਰਦੀਪ ਸਿੰਘ, ਸੰਤ ਹਰੀ ਸਿੰਘ ਕੀਰਤਨ ਵਿਦਿਆਲਾ ਅਟਾਰੀ, ਭਾਈ ਸੁਖਦੇਵ ਸਿੰਘ ਨਡਾਲੋਂ, ਸੰਤ ਹਰੀ ਸਿੰਘ ਕੀਰਤਨ ਵਿਦਿਆਲਾ ਮੰਨਣਹਾਨਾ ਦੇ ਵਿਦਿਆਰਥੀਆਂ, ਮਹੰਤ ਰੇਸ਼ਮ ਸਿੰਘ, ਸੰਤ ਸੰਤੋਖ ਸਿੰਘ ਪਾਲਦੀ, ਮਹੰਤ ਹਾਕਮ ਸਿੰਘ, ਸੰਤ ਬਿਕਰਮਜੀਤ ਸਿੰਘ ਨੰਗਲ ਖ਼ੁਰਦ, ਸੰਤ ਪ੍ਰੀਤਮ ਸਿੰਘ ਬਾੜੀਆ, ਸੁਆਮੀ ਜੀ ਅੰਬਾਲਾ, ਸੰਤ ਪ੍ਰੀਤਮ ਸਿੰਘ ਡੁੰਮੇਲੀ, ਸੰਤ ਬਲਵੀਰ ਸਿੰਘ, ਸੰਤ ਸ਼ਿਵ ਰਾਜ ਸ਼ਾਸਤਰੀ, ਮਹੰਤ ਬਲਵੀਰ ਸਿੰਘ ਟਿੱਬਾ ਸਾਹਿਬ, ਸੰਤ ਕਰਮਜੀਤ ਸਿੰਘ, ਸੰਤ ਰਣਜੀਤ ਸਿੰਘ, ਸੰਤ ਰਿਸ਼ੀ ਰਾਜ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਚਮਕੌਰ ਸਿੰਘ ਲੋਹਗੜ੍ਹ, ਸੰਤ ਅਮਰੀਕ ਸਿੰਘ ਅੰਮਿ੍ਤਸਰ, ਸੰਤ ਮੱਖਣ ਸਿੰਘ ਟੂਟੋਮਜਾਰਾ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਗੁਰਦਿਆਲ ਸਿੰਘ ਕੰਗਰੋੜ, ਸੰਤ ਹਰਕਿ੍ਸ਼ਨ ਸਿੰਘ ਸੋਢੀ ਠੱਕਰਵਾਲ, ਸੰਤ ਬਲਵਿੰਦਰ ਸਿੰਘ, ਜਥੇ. ਨਿਹੰਗ ਸਿੰਘ ਨਾਰੰਗ ਸਿੰਘ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ, ਸੰਤ ਸਰਵਣ ਸਿੰਘ ਜੱਬੜ, ਮਹੰਤ ਬਿੱਕਰ ਸਿੰਘ ਖੰਡਰ ਸਾਹਿਬ, ਸੰਤ ਗੁਰਚਰਨ ਸਿੰਘ ਪੰਡਵਾਂ, ਸੰਤ ਜੋਗਿੰਦਰ ਸਿੰਘ ਅਟਾਰੀ, ਸੰਤ ਮਹਾਂਵੀਰ ਸਿੰਘ ਤਾਜੇਵਾਲ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਸੰਦੀਪ ਸੈਂਡੀ, ਸਰਪੰਚ ਰਵੀ ਕੁਮਾਰ, ਰਸ਼ਪਾਲ ਕਲੇਰ, ਗੋਲਡੀ ਰਾਣਾ, ਪਰਮਜੀਤ ਸਿੰਘ ਰੱਕੜ, ਹਰਪ੍ਰੀਤ ਸਿੰਘ ਮਰਵਾਹਾ, ਜਸਵੀਰ ਸਿੰਘ ਪੰਡੋਰੀ ਗੰਗਾ ਸਿੰਘ, ਨਿਰਮਲ ਕੁਮਾਰ ਤਹਿਸੀਲਦਾਰ ਰਾਮਚੰਦ ਬੰਗੜ (ਸੇਵਾ ਮੁਕਤ), ਡਾ. ਪਰਮਿੰਦਰ ਸਿੰਘ, ਅਮਰਜੀਤ ਸਿੰਘ ਮਰਵਾਹਾ, ਜਥੇ. ਹਰਭਜਨ ਸਿੰਘ, ਮਨਪ੍ਰੀਤ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ |