ਭੰਗਾਲਾ, 16 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਲੱਖ ਦਾਤਾ ਸਖੀ ਸੁਲਤਾਨ ਤਖੀਆ ਦਰਬਾਰ ਭੰਗਾਲਾ ਵਿਖੇ ਤੀਸਰਾ ਸਲਾਨਾ ਮੇਲਾ ਜੈ ਬਾਬਾ ਪੀਰ ਨਿਗਾਹੇ ਵਾਲਾ ਕਲੱਬ (ਰਜਿ), ਸਮੂਹ ਸੇਵਾਦਾਰ ਕਮੇਟੀ ਭੰਗਾਲਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 19 ਜੂਨ ਦਿਨ ਵੀਰਵਾਰ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਖ ਦਾਤਾ ਸਖੀ ਸੁਲਤਾਨ ਤਖੀਆ ਦਰਬਾਰ ਵਿਖੇ ਸਲਾਨਾ ਮੇਲਾ ਕਰਵਾਇਆ ਜਾਵੇਗਾ ਜਿਸ ਵਿਚ ਇਲਾਕੇ ਦੇ ਮਸ਼ਹੂਰ ਗਾਇਕ ਪ੍ਰੋਫੈਸਰ ਵਿਵੇਕ ਮਹਾਜਨ ਭੰਗਾਲਾ ਅਤੇ ਇੰਟਰਨੈਸ਼ਨਲ ਗਾਇਕ ਸਰਦਾਰ ਅਲੀ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ 19 ਜੂਨ ਨੂੰ ਰਾਤ 8 ਵਜੇ ਕੱਵਾਲੀਆਂ ਦੀ ਮਹਿਫ਼ਲ ਲੱਗੇਗੀ |