15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਚਦੇਵਾ ਸਟਾਕਸ ਡਾਇਮੰਡ ਆਫ਼ ਨਾਲਜ ਸੀਜ਼ਨ-4 ਸੰਬੰਧੀ ਫਾਰਮ ਜਾਰੀ

ਅਜੀਤ ਡੈਸਕ 17-06-2025
ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਬਲ ਬਲ ਸੇਵਾ ਸੁਸਾਇਟੀ ਵਲੋਂ ਸਚਦੇਵਾ ਸਟਾਕਸ ਡਾਇਮੰਡ ਆਫ਼ ਨਾੱਲਜ ਸੀਜ਼ਨ-4 ਦੀ ਸ਼ੁਰੂਆਤ ਕਰਦੇ ਹੋਏ ਫਾਰਮ ਜਾਰੀ ਕੀਤਾ ਗਿਆ | ਸਚਦੇਵਾ ਸਟਾਕਸ ਦੇ ਐਮ.ਡੀ. ਪਰਮਜੀਤ ਸਿੰਘ ਸਚਦੇਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਦੱਸਿਆ ਕਿ 31 ਜੁਲਾਈ ਤੱਕ ਇਸ ਪ੍ਰਤੀਯੋਗਤਾ ਦੇ ਭਰੇ ਫਾਰਮ ਲਏ ਜਾਣਗੇ ਅਤੇ 10 ਅਗਸਤ ਨੂੰ ਆਨਲਾਈਨ ਪ੍ਰਤੀਯੋਗਤਾ ਸ਼ੁਰੂ ਹੋ ਜਾਵੇਗੀ ਅਤੇ ਅਲੱਗ-ਅਲੱਗ ਗਤੀਵਿਧੀਆਂ 'ਚੋਂ ਹੁੰਦੇ ਹੋਏ 19 ਅਕਤੂਬਰ ਨੂੰ ਇਸ ਦਾ ਫਾਈਨਲ ਰਾਊਾਡ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਇਸ ਵਾਰ ਵੀ ਪ੍ਰਤੀਯੋਗਤਾ ਦੇ ਨਾਲ ਸਚਦੇਵਾ ਸਟਾਕਸ ਚੱਲ ਰਿਹਾ ਹੈ | ਇਸ ਮੌਕੇ ਸੁਸਾਇਟੀ ਪ੍ਰਧਾਨ ਹਰਕਿ੍ਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪ੍ਰਤੀਯੋਗਤਾ 'ਚ 12 ਤੋਂ 15 ਸਾਲ ਅਤੇ 16 ਤੋਂ 30 ਸਾਲ ਵਰਗ ਦੀਆਂ ਦੋ ਸ਼੍ਰੇਣੀਆਂ ਹੋਣਗੀਆਂ | 12 ਤੋਂ 15 ਸਾਲ ਦੇ ਵਰਗ ਦੇ ਲਈ ਪਹਿਲਾ ਇਨਾਮ 11,000, ਦੂਸਰਾ ਇਨਾਮ 5100 ਅਤੇ ਤੀਸਰਾ ਇਨਾਮ 3100 ਰੁਪਏ ਹੋਵੇਗਾ ਅਤੇ ਇਸੇ ਤਰ੍ਹਾਂ 16 ਤੋਂ 30 ਸਾਲ ਦੇ ਵਰਗ ਲਈ ਪਹਿਲਾ ਇਨਾਮ 21000, ਦੂਸਰਾ ਇਨਾਮ 11,000 ਰੁਪਏ ਅਤੇ ਤੀਸਰਾ ਇਨਾਮ 5100 ਰੁਪਏ ਦਾ ਹੋਵੇਗਾ ਅਤੇ ਨਾਲ ਟਰਾਫ਼ੀਆਂ ਵੀ ਦਿੱਤੀਆਂ ਜਾਣਗੀਆਂ |
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦਾ ਜੋਤੀ ਜੋਤਿ ਦਿਵਸ ਮਨਾਇਆ ਅਗਲੀ ਖ਼ਬਰ ਅਸਲਾਮਾਬਾਦ 'ਚ ਜੋਤੀ ਜੋਤਿ ਦਿਵਸ ਸੰਬੰਧੀ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।