15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਵਿਧਾਇਕ ਘੁੰਮਣ ਵਲੋਂ 37 ਪਿੰਡਾਂ ਨੂੰ 1 ਕਰੋੜ ਦੀ ਗਰਾਂਟ ਦੇ ਮਨਜ਼ੂਰੀ ਪੱਤਰ ਵੰਡੇ ਗਏ

ਅਜੀਤ ਡੈਸਕ 17-06-2025
ਤਲਵਾੜਾ, 16 ਜੂਨ (ਮਹਿਤਾ)-ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ | ਪਿੰਡਾਂ ਦੀਆਂ ਪੰਚਾਇਤਾਂ ਦੀ ਮੰਗ 'ਤੇ ਫ਼ੰਡ ਜਾਰੀ ਕੀਤੇ ਜਾ ਰਹੇ ਹਨ | ਐਡ. ਘੁੰਮਣ ਨੇ ਪਿੰਡ ਬਹਿ ਮਾਵਾਂ ਨੂੰ ਖੇਡ ਗਰਾਊਾਡ ਲਈ 3 ਲੱਖ ਰੁਪਏ, ਪਿੰਡ ਦਲਵਾਲੀ ਕਲਾਂ ਨੂੰ ਖੇਡ ਗਰਾਊਾਡ ਲਈ 2 ਲੱਖ ਰੁਪਏ, ਪਿੰਡ ਮੰਝਲੀ ਪੱਤੀ ਪੁਲੀ ਤੇ ਪੰਚਾਇਤ ਘਰ ਲਈ 1 ਲੱਖ ਰੁਪਏ, ਪਿੰਡ ਪੱਤੀ ਬਲਾਮ ਦੇ ਸ਼ਮਸ਼ਾਨਘਾਟ ਲਈ, ਪਖਾਨਿਆਂ ਦੀ ਉਸਾਰੀ ਲਈ, ਪੀਣ ਵਾਲੇ ਪਾਣੀ ਦੀਆਂ ਪਾਈਪਾਂ ਲਈ ਦੋ ਲੱਖ ਰੁਪਏ, ਪਿੰਡ ਰੱਕੜੀਂ ਦੇ ਪੰਚਾਇਤ ਘਰ ਲਈ 2 ਲੱਖ ਰੁਪਏ ਆਦਿ ਤੋਂ ਇਲਾਵਾ 31 ਹੋਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸੈਕਸ਼ਨ ਪੱਤਰ ਸਬੰਧਿਤ ਸਰਪੰਚਾਂ ਨੂੰ ਸੌਂਪੇ ਗਏ | ਇਸ ਮੌਕੇ 'ਤੇ ਸੀਨੀਅਰ ਐਮ.ਸੀ. ਸ੍ਰੀ ਜੋਗਿੰਦਰਪਾਲ ਛਿੰਦਾ, ਸਰਪੰਚ ਦੁਮੋਆਲ ਕੰਵਰ ਰਮਨਦੀਪ ਸਿੰਘ ਰੰਮੂ, ਪੰਚਾਇਤ ਸਕੱਤਰ ਰਣਜੀਤ ਸਿੰਘ ਬੋਦਲ, ਇੰਦਰਜੀਤ ਸਿੰਘ, ਪੁਸ਼ਪਿੰਦਰ ਜੋਗੀ ਬਲਾਕ ਪ੍ਰਧਾਨ, ਸ਼ੰਭੂ ਦੱਤ ਬਲਾਕ ਪ੍ਰਧਾਨ, ਵਕੀਲ ਬਟਵਾੜਾ ਸਰਪੰਚ, ਡਾ. ਸ਼ਿਵ ਦੱਤ, ਆਸ਼ੂ ਅਰੋੜਾ ਪ੍ਰਧਾਨ, ਸ਼ੇਖਰ ਸਿੱਧੂ, ਰਵਿੰਦਰ ਮਹਿਤਾ, ਪ੍ਰੇਮ ਲਾਲ, ਕੁਲਦੀਪ ਭੰਬੋਤਾੜ, ਬੰਟੀ ਕੋਠੀ, ਰਾਹੁਲ ਸ਼ਰਮਾ, ਰੇਨੂੰ ਸ਼ਰਮਾ ਪ੍ਰਧਾਨ, ਧਰਮਵੀਰ ਸ਼ਰਮਾ, ਬਲਵਿੰਦਰ ਟੋਹਲੂ, ਰਾਕੇਸ਼ ਸੁਖਚੈਨਪੁਰ, ਅਜੈ ਭਟੇੜ, ਸੰਦੀਪ ਕੋਲ, ਕਾਲੂ ਸਰਪੰਚ, ਕਪਿਲ ਬਾੜੀ, ਸੁਰਜੀਵਨ ਤੁੰਗ, ਰਵੀ ਕੁਮਾਰ, ਹੀਰ ਬਹਿ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਲਾਕ ਤਲਵਾੜਾ ਦੇ ਪਿੰਡਾਂ ਦੇ ਸਰਪੰਚ, ਪੰਚ ਅਤੇ ਤਲਵਾੜਾ ਖੇਤਰ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ 'ਚ 7 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸ਼ੁਰੂ ਅਗਲੀ ਖ਼ਬਰ ਸਚਦੇਵਾ ਸਟਾਕਸ ਡਾਇਮੰਡ ਆਫ਼ ਨਾਲਜ ਸੀਜ਼ਨ-4 ਸੰਬੰਧੀ ਫਾਰਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।