14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਆਂਡਿਆਂ ਦੇ ਥੋਕ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ

ਅਜੀਤ ਡੈਸਕ 17-06-2025
ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ: ਪਵਨ ਕੁਮਾਰ ਸ਼ਗੋਤਰਾ ਦੇ ਹੁਕਮਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਜਤਿੰਦਰ ਭਾਟੀਆ ਦੀ ਅਗਵਾਈ 'ਚ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ ਤੇ ਉਨ੍ਹਾਂ ਦੀ ਟੀਮ ਵਲੋਂ ਹੁਸ਼ਿਆਰਪੁਰ ਸ਼ਹਿਰ ਦੇ ਆਂਡਿਆਂ ਦੇ ਥੋਕ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਬਹੁਤ ਸਾਰੇ ਆਂਡੇ ਟੁੱਟੇ ਹੋਏ ਪਾਏ ਗਏ ਜਿਨ੍ਹਾਂ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ | ਡੀ.ਐਚ.ਓ. ਡਾ: ਜਤਿੰਦਰ ਭਾਟੀਆ ਨੇ ਵਿਕੇ੍ਰਤਾਵਾਂ ਨੂੰ ਟੁੱਟੇ ਜਾਂ ਕਰੈਕ ਹੋਏ ਆਂਡੇ ਨਾ ਵੇਚਣ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਵੇਚਣ ਵਾਲੇ ਸਾਰੇ ਆਂਡੇ ਬਿਲਕੁਲ ਸਾਫ਼ ਸੁਥਰੇ ਗੰਦਗੀ ਰਹਿਤ ਹੋਣੇ ਚਾਹੀਦੇ ਹਨ | ਆਂਡਿਆਂ ਨੂੰ ਜਿਸ ਸਥਾਨ ਤੇ ਸਟੋਰ ਕੀਤਾ ਜਾਂਦਾ ਹੈ ਉਹ ਜਗ੍ਹਾ ਵੀ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਕੇ੍ਰਤਾਵਾਂ ਕੋਲ ਲਾਇਸੈਂਸ ਨਹੀਂ ਹਨ ਉਹ ਜਲਦ ਤੋਂ ਜਲਦ ਆਪਣਾ ਲਾਇਸੈਂਸ ਬਣਵਾਉਣ | ਉਨ੍ਹਾਂ ਕਿਹਾ ਕਿ ਸਾਰੇ ਖਾਧ ਪਦਾਰਥ ਵਿਕੇ੍ਰਤਾਵਾਂ ਨੂੰ ਐੱਫ.ਐਸ.ਐਸ.ਏ.ਆਈ. ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇ | ਇਸ ਮੌਕੇ ਡਰਾਈਵਰ ਅਰਵਿੰਦਰ ਸਿੰਘ ਅਤੇ ਰਾਮ ਲੁਭਾਇਆ ਹਾਜ਼ਰ ਸਨ |
ਪਿਛਲੀ ਖ਼ਬਰ 'ਹੋਮ ਐਂਡ ਅਵੇ' ਸਬ ਯੂਨੀਅਰ ਦੋਆਬਾ ਕੱਪ ਲੀਗ ਅੰਡਰ-14 ਦੀ ਸ਼ੁਰੂਆਤ ਅਗਲੀ ਖ਼ਬਰ ਪਿੰਡ ਚੰਦੇਲੀ ਦੀ ਫੁੱਟਬਾਲ ਚੈਂਪੀਅਨ ਲੀਗ 'ਤੇ ਪਿੰਡ ਕੁੱਕੜਾਂ ਦਾ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।