14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

'ਹੋਮ ਐਂਡ ਅਵੇ' ਸਬ ਯੂਨੀਅਰ ਦੋਆਬਾ ਕੱਪ ਲੀਗ ਅੰਡਰ-14 ਦੀ ਸ਼ੁਰੂਆਤ

ਅਜੀਤ ਡੈਸਕ 17-06-2025
ਮਾਹਿਲਪੁਰ, 16 ਜੂਨ (ਰਜਿੰਦਰ ਸਿੰਘ)-ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਵੱਲੋਂ ਜਥੇਦਾਰ ਇਕਬਾਲ ਸਿੰਘ ਖੇੜਾ ਦੀ ਅਗਵਾਈ'ਚ ਅੰਡਰ-14 ਦੇ ਬੱਚਿਆਂ ਦੀ ' ਹੋਮ ਐਂਡ ਅਵੇ ' ਸਬ ਯੂਨੀਅਰ ਦੋਆਬਾ ਕੱਪ ਲੀਗ ਦੀ ਸ਼ੁਰੂਆਤ ਕੀਤੀ ਗਈ | ਜਿਸ 'ਚ ਮੁੱਖ ਮਹਿਮਾਨ ਪ੍ਰਵਾਸੀ ਭਾਰਤੀ ਸਰਦਾਰਾ ਸਿੰਘ ਬੈਂਸ ਇੰਗਲੈਂਡ ਵਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਨ੍ਹਾਂ ਨੂੰ ਖਿਡਾਰੀਆਂ ਨੂੰ ਅਨੁਸ਼ਾਸ਼ਨ 'ਚ ਰਹਿ ਕੇ ਆਪਣਾ ਟੀਚਾ ਹਾਸਿਲ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਅੱਠ ਜ਼ੋਨਾਂ ਦੇ ਖਿਡਾਰੀਆਂ ਨੂੰ ਕਿੱਟਾਂ ਦਿੱਤੀਆਂ ਗਈਆ | ਉਦਘਾਟਨੀ ਮੈਚ ਵਿੱਚ ਜ਼ੋਨ ਖੇੜਾ ਨੇ ਜ਼ੋਨ ਬਢੋਆਣ ਸਰਦੁੱਲਾਪੁਰ ਨੂੰ 3-1 ਮੈਚ ਜ਼ੋਨ ਬਾਹੋਵਾਲ ਨੇ ਜ਼ੋਨ ਮੇਘੋਵਾਲ ਨੂੰ 1-0 ਨਾਲ ਹਰਾਇਆ ਜਦ ਕਿ ਮੈਚ ਜ਼ੋਨ ਮਾਹਿਲਪੁਰ ਤੇ ਜ਼ੋਨ ਲੰਗੇਰੀ ਦਰਮਿਆਨ ਬਰਾਬਰ ਰਿਹਾ | ਇਸ ਮੌਕੇ ਹਰਪ੍ਰੀਤ ਸਿੰਘ ਬੈਂਸ, ਕੋਚ ਬੰਧਨਾ ਸਿੰਘ, ਤਰਲੋਚਨ ਸਿੰਘ ਸੰਧੂ, ਨਿਰਮਲ ਸਿੰਘ ਭੀਲੋਵਾਲ, ਸੰਜੀਵ ਕੁਮਾਰ ਪਚਨੰਗਲ, ਸਰਪੰਚ ਬਲਵਿੰਦਰ ਸਿੰਘ ਬੈਂਸ, ਸਤਪ੍ਰਕਾਸ਼ ਸੰਘਾ ਲੰਗੇਰੀ, ਵਿਨੋਦ ਸਿੰਘ ਸੰਘਾ, ਪਵਨ ਸੈਣੀ ਫਗਵਾੜਾ, ਕਰਮਜੀਤ ਬੈਂਸ, ਕੋਚ ਜਗਦੀਸ ਸਿੰਘ ਹੱਲੂਵਾਲ ਸਟੇਟ ਅਵਾਰਡੀ, ਕੋਚ ਗੁਰਦੀਪ ਸਿੰਘ ਥਾਪਾ, ਕੋਚ ਜੈਪਾਲ ਬਦਰੀ, ਕੋਚ ਸਰਫਰਾਜ ,ਤਰਸੇਮ ਭਾਅ ,ਅਲੋਕ ਰਾਣਾ ,ਬਿੱਲਾ ਕੰਬਾਲਾ, ਪਰਮਜੀਤ ਸਿੰਘ ਪੰਮਾ, ਜਗਮੋਹਨ ਸਿੰਘ ਜੱਗੀ, ਕੋਚ ਪਰਮਿੰਦਰ ਪੱਪੀ, ਕੁਲਦੀਪ ਸਿੰਘ ਨੰਗਲ ਕਲਾਂ, ਸੁਖਵਿੰਦਰ ਸਿੰਘ ਬੈਂਸ, ਡਾ. ਨਰਿੰਦਰ ਸਿੰਘ ਹਰਮੇਸ਼ ਮੇਸੀ, ਮਨਰਾਜ ਖੇੜਾ, ਦਿਨੇਸ ਖੇੜਾ, ਮਾ ਸਿਕੰਦਰ ਸਿੰਘ ਮਾਹਿਲਪੁਰ ਅਤੇ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਹੀਰ ਗੋਤ ਦੇ ਜਠੇਰਿਆਂ ਦਾ ਜੋੜ ਮੇਲਾ 22 ਨੂੰ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਆਂਡਿਆਂ ਦੇ ਥੋਕ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।