ਹਰਿਆਣਾ, 17 ਜੂਨ (ਹਰਮੇਲ ਸਿੰਘ ਖੱਖ)-ਸੰਤ ਬਾਬਾ ਮੇਲੇ ਸ਼ਾਹ ਅਤੇ ਸੰਤ ਬਾਬਾ ਗੁਰਨਾਮ ਦਾਸ ਸ਼ਾਹ ਦੀ ਯਾਦ 'ਚ ਦਰਬਾਰ ਪਿੰਡ ਸ਼ਹਾਬੁਦੀਨ ਵਿਖੇ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਗੱਦੀ ਨਸ਼ੀਨ ਸੰਤ ਬਾਬਾ ਧੰਨਪਤ ਸ਼ਾਹ ਦੀ ਅਗਵਾਈ ਹੇਠ ਕਰਵਾਇਆ ਗਿਆ | ਜੋੜ ਮੇਲੇ ਦੌਰਾਨ ਸਵੇਰੇ ਝੰਡੇ ਅਤੇ ਚਾਦਰ ਚੜ੍ਹਾਉਣ ਦੀ ਰਸਮ ਨਿਭਾਈ ਗਈ ਤੇ ਰਸਮ ਕਰਨ ਉਪਰੰਤ ਸੂਫ਼ੀਆਨਾ ਮਹਿਫ਼ਲ ਸਜਾਈ ਗਈ, ਜਿਸ ਵਿਚ ਮੰਦਾ ਐਂਡ ਪਾਰਟੀ ਵਲੋਂ ਕੱਵਾਲੀਆਂ ਗਾ ਕੇ ਜੁੜੀ ਸੰਗਤ ਨੂੰ ਮੰਤਰ ਮੁਗਧ ਕੀਤਾ | ਇਸ ਤੋਂ ਬਾਅਦ ਨਕਲਾਂ ਦਾ ਪ੍ਰੋਗਰਾਮ ਸ਼ੁਰੂ ਹੋਇਆ | ਇਸ ਮੌਕੇ ਗੱਦੀ ਨਸ਼ੀਨ ਸੰਤ ਬਾਬਾ ਧੰਨਪਤ ਸ਼ਾਹ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਮੇਲੇ ਦੌਰਾਨ ਛਿੰਝ ਵੀ ਕਰਵਾਈ ਗਈ ਤੇ ਜੇਤੂ ਪਹਿਲਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਸਤਨਾਮ ਸਿੰਘ, ਪੰਚ ਸੰਦੀਪ ਸਿੰਘ, ਬਾਬਾ ਸੁਖਦੇਵ ਸਿੰਘ ਜਲੰਧਰ, ਬਾਬਾ ਬੱਸੀ ਸ਼ਾਹ ਗੜ੍ਹਦੀਵਾਲਾ, ਬੀਬੀ ਸਵਿੱਤਰ ਕੌਰ ਗੜ੍ਹਦੀਵਾਲਾ, ਜਸਤਿੰਦਰ ਸਿੰਘ, ਜਸਵੰਤ ਸਿੰਘ, ਮਹਿੰਦਰ ਸਿੰਘ, ਲਖਵਿੰਦਰ ਸਿੰਘ, ਜਸਦੀਪ ਸਿੰਘ, ਸੰਨੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |