24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮਾਤਰੀ ਮੌਤਾਂ ਦੀ ਦਰ ਘਟਾਉਣ ਲਈ ਗਰਭਵਤੀ ਅÏਰਤਾਂ ਦੇ ਸਾਰੇ ਟੈਸਟ ਕਰਵਾਏ ਜਾਣ-ਡਾ. ਰਣਜੀਤ ਸਿੰਘ

ਅਜੀਤ ਡੈਸਕ 18-06-2025
ਹੁਸ਼ਿਆਰਪੁਰ, 17 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਜੱਚਾ-ਬੱਚਾ ਸਿਹਤ ਸੇਵਾਵਾਂ ਅਧੀਨ ਗਰਭਵਤੀ ਅÏਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਅÏਰਤਾਂ ਦੀ ਮਾਤਰੀ ਮੌਤ ਦਰ ਵਿਚ ਸੁਧਾਰ ਲਿਆਉਣ ਲਈ ਮਈ ਮਹੀਨੇ 'ਚ ਹੋਈਆਂ ਮਾਤਰੀ ਮੌਤਾਂ ਦੇ ਕਾਰਨਾਂ ਦੀ ਸਮੀਖਿਆ ਕਰਨ ਲਈ ਮੈਟਰਨਲ ਡੈੱਥ ਰੀਵਿਊ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਕੀਤੀ ਗਈ, ਜਿਸ 'ਚ ਡਾ. ਨੇਹਾ ਪਾਲ, ਡਾ. ਮੰਜਰੀ ਅਰੋੜਾ, ਡਾ. ਨਵਲਦੀਪ, ਡਾ. ਸੋਨਾ ਆਦੀਆ, ਡਾ. ਵੈਸ਼ਾਲੀ ਅਤੇ ਸੰਬੰਧਿਤ ਐਲ.ਐਚ.ਵੀ., ਏ.ਐਨ.ਐਮ., ਆਸ਼ਾ ਵਰਕਰ ਅਤੇ ਅੰਤਰੀਵੀ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਮਈ ਮਹੀਨੇ 'ਚ ਹੋਈਆਂ ਮਾਤਰੀ ਮੌਤਾਂ ਬਾਰੇ ਸਮੀਖਿਆ ਕਰਦਿਆਂ ਡਾ. ਰਣਜੀਤ ਸਿੰਘ ਨੇ ਕਿਹਾ ਮਾਤਰੀ ਮੌਤਾਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਹਾਈਰਿਸਕ ਗਰਭਵਤੀ ਅÏਰਤਾਂ ਦੀ ਪਹਿਚਾਣ ਹੋਣ ਉਪਰੰਤ ਉਨ੍ਹਾਂ ਦੇ ਸਾਰੇ ਲੋੜੀਂਦੇ ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ | ਜ਼ਰੂਰਤ ਮੁਤਾਬਿਕ ਉਨ੍ਹਾਂ ਦਾ ਇਲਾਜ ਕੀਤਾ ਜਾਵੇ ਅਤੇ ਆਸ਼ਾ, ਏ.ਐਨ.ਐਮ. ਵਲੋਂ ਉਨ੍ਹਾਂ ਦਾ ਲਗਾਤਾਰ ਫਾਲੋਅਪ ਕੀਤਾ ਜਾਵੇ ਤਾਂ ਜੋ ਲੋੜ ਪੈਣ 'ਤੇ ਸਮੇਂ ਰਹਿੰਦਿਆਂ ਉਨ੍ਹਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਮਾਤਰੀ ਮੌਤ ਦੇ ਖ਼ਤਰੇ ਨੂੰ ਰੋਕਿਆ ਜਾ ਸਕੇ |
ਪਿਛਲੀ ਖ਼ਬਰ ਪ੍ਰੋ. ਮੁਲਤਾਨੀ ਨੇ ਨਗਰ ਕੌਂਸਲ ਮੁਕੇਰੀਆਂ ਨੂੰ ਮਿਲੀਆਂ 2 ਜੈਟਿੰਗ ਮਸ਼ੀਨਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਬਾਬਾ ਮੇਲੇ ਸ਼ਾਹ ਦੇ ਦਰਬਾਰ 'ਤੇ ਜੋੜ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।