24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪ੍ਰੋ. ਮੁਲਤਾਨੀ ਨੇ ਨਗਰ ਕੌਂਸਲ ਮੁਕੇਰੀਆਂ ਨੂੰ ਮਿਲੀਆਂ 2 ਜੈਟਿੰਗ ਮਸ਼ੀਨਾਂ ਦਾ ਕੀਤਾ ਉਦਘਾਟਨ

ਅਜੀਤ ਡੈਸਕ 18-06-2025
ਮੁਕੇਰੀਆਂ, 17 ਜੂਨ (ਰਾਮਗੜ੍ਹੀਆ)-ਪੰਜਾਬ ਸਰਕਾਰ ਦੁਆਰਾ ਨਗਰ ਕੌਂਸਲ ਮੁਕੇਰੀਆਂ ਨੂੰ ਸ਼ਹਿਰ ਅੰਦਰ ਸੀਵਰੇਜ ਦੀ ਸਫ਼ਾਈ ਕਰਨ ਲਈ ਦੋ ਜੈਟਿੰਗ ਮਸ਼ੀਨ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਅੱਜ ਪ੍ਰੋ. ਜੀ.ਐੱਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਉਦਘਾਟਨ ਕੀਤਾ | ਪ੍ਰੋ. ਮੁਲਤਾਨੀ ਨੇ ਕਿਹਾ ਕਿ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ 2 ਜੈਟਿੰਗ ਮਸ਼ੀਨਾਂ ਨਗਰ ਕੌਂਸਲ ਮੁਕੇਰੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ ਲਗਭਗ 68 ਲੱਖ 71 ਹਜ਼ਾਰ ਦੇ ਕਰੀਬ ਹੈ | ਉਨ੍ਹਾਂ ਕਿਹਾ ਇਨ੍ਹਾਂ ਮਸ਼ੀਨਾਂ ਦਾ ਬਹੁਤ ਜ਼ਿਆਦਾ ਫ਼ਾਇਦਾ ਹੋਣ ਵਾਲਾ ਹੈ ਕਿਉਂਕਿ ਪਹਿਲਾਂ ਸ਼ਹਿਰ ਅੰਦਰ ਸੀਵਰੇਜਾਂ ਦੀ ਸਫ਼ਾਈ ਕਰਨ ਵਾਸਤੇ ਖ਼ੁਦ ਕਰਮਚਾਰੀ ਨੂੰ ਗੰਦਗੀ ਵਾਲੇ ਸੀਵਰੇਜ ਅੰਦਰ ਵੜਨਾ ਪੈਂਦਾ ਸੀ ਅਤੇ ਬੜੀ ਮੁਸ਼ਕਿਲ ਨਾਲ ਸਫ਼ਾਈ ਕਰਨੀ ਪੈਂਦੀ ਸੀ ਜਿਸ ਦਾ ਕਾਫ਼ੀ ਖ਼ਤਰਾ ਵੀ ਹੁੰਦਾ ਸੀ | ਹੁਣ ਇਹ ਸਾਰਾ ਕੰਮ ਮਸ਼ੀਨਾਂ ਨਾਲ ਹੋਵੇਗਾ ਅਤੇ ਕਿਸੇ ਨੂੰ ਵੀ ਗੰਦਗੀ ਵਿਚ ਵੜਨ ਦੀ ਲੋੜ ਨਹੀਂ ਪਵੇਗੀ, ਸਾਰੀ ਸਾਫ-ਸਫਾਈ ਇਨ੍ਹਾਂ ਮਸ਼ੀਨਾਂ ਰਾਹੀਂ ਹੋਵੇਗੀ | ਉਨ੍ਹਾਂ ਕਿਹਾ ਅਸੀਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਮੁਕੇਰੀਆਂ ਵਾਸੀਆਂ ਦੀ ਸਹੂਲਤ ਲਈ ਇਹ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ | ਇਸ ਮੌਕੇ ਈ.ਓ. ਰਾਮ ਪ੍ਰਕਾਸ਼, ਗੁਰਵਿੰਦਰ ਸਿੰਘ ਐੱਸ.ਓ, ਐਮ. ਸੀ. ਸੇਵਾ ਸਿੰਘ, ਬਲਵਿੰਦਰ ਸੋਨੀ, ਰਾਜੀਵ ਰਾਣਾ, ਸੁਰਿੰਦਰ ਠਾਕੁਰ, ਬੈਨੀ ਰਾਣਾ, ਦਰਸ਼ਨ ਸਿੰਘ, ਕੇਵਲ ਕਿ੍ਸ਼ਨ, ਰਮਨ ਡੋਗਰਾ, ਸੰਜੀਵ ਸੋਨੀ, ਜਤਿੰਦਰ ਹਿੰਮਤ, ਅਮਰਜੀਤ ਅੰਬੀ, ਅਜੈਪਾਲ ਸਿੰਘ, ਮਸਜਿੰਦਰ ਸਿੰਘ, ਉਪਦੇਸ਼ ਠਾਕੁਰ, ਜਤਿੰਦਰ ਸ਼ਰਮਾ, ਸੰਗਰਾਮ ਸਿੰਘ, ਹਰਮਿੰਦਰ ਚਿੱਬ, ਅਮਿੱਤ ਕੁਮਾਰ ਤੋਂ ਇਲਾਵਾ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਹੁਸ਼ਿਆਰਪੁਰ 'ਚ ਪਿਆ ਭਾਰੀ ਮੀਂਹ : ਕਿਸੇ ਲਈ ਰਾਹਤ, ਕਿਸੇ ਲਈ ਬਣਿਆ ਆਫ਼ਤ ਅਗਲੀ ਖ਼ਬਰ ਮਾਤਰੀ ਮੌਤਾਂ ਦੀ ਦਰ ਘਟਾਉਣ ਲਈ ਗਰਭਵਤੀ ਅÏਰਤਾਂ ਦੇ ਸਾਰੇ ਟੈਸਟ ਕਰਵਾਏ ਜਾਣ-ਡਾ. ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।