23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

'ਯੁੱਧ ਨਸ਼ਿਆਂ ਵਿਰੁੱਧ' : ਜ਼ਿਲ੍ਹਾ ਪੁਲਿਸ ਵਲੋਂ ਸੌਬੀ ਗੈਂਗ ਦਾ 1 ਗੁਰਗਾ 3 ਪਿਸਟਲਾਂ ਸਮੇਤ ਕਾਬੂ

ਅਜੀਤ ਡੈਸਕ 18-06-2025
ਹੁਸ਼ਿਆਰਪੁਰ , 17 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਜ਼ਿਲ੍ਹਾ ਪੁਲਿਸ ਵਲੋਂ ਸੌਬੀ ਗੈਂਗ ਦੇ ਇਕ ਗੁਰਗੇ ਨੂੰ ਕਾਬੂ ਕਰਕੇ ਉਸ ਕੋਲੋਂ 3 ਪਿਸਟਲ ਬਰਾਮਦ ਕੀਤੇ | ਇਸ ਸੰਬੰਧੀ ਇੱਥੇ ਪੁਲਿਸ ਲਾਈਨ 'ਚ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਮੁਕੇਸ਼ ਕੁਮਾਰ ਐਸ.ਪੀ. (ਤਫ਼ਤੀਸ਼) ਦੀ ਨਿਗਰਾਨੀ 'ਚ ਸੁਖਨਿੰਦਰ ਸਿੰਘ ਡੀ.ਐਸ.ਪੀ. (ਤਫ਼ਤੀਸ਼) ਅਤੇ ਇੰਸਪੈਕਟਰ ਗੁਰਪ੍ਰੀਤ ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਪੁਲਿਸ ਪਾਰਟੀ ਨੇ ਬੀਤੀ 7 ਮਈ ਨੂੰ ਕਥਿਤ ਦੋਸ਼ੀ ਸਾਹਿਲਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਕਿਲ੍ਹਾ ਬਰੂਨ ਨੂੰ 149 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ 21-61-85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਦਰ 'ਚ ਮਾਮਲਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਕਥਿਤ ਦੋਸ਼ੀ ਸਾਹਿਲਪ੍ਰੀਤ ਸਿੰਘ ਨੂੰ ਸੌਰਵ ਜਿੰਦਲ ਉਰਫ਼ ਸੌਬੀ ਪੁੱਤਰ ਜਸਵੀਰ ਸਿੰਘ ਉਰਫ਼ ਕਾਕਾ ਗੁੱਜਰ ਵਾਸੀ ਕੀਰਤੀ ਨਗਰ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਆਪਣੀ ਸਾਥੀਆਂ ਹੇਮੰਤ ਤੇ ਨੀਰਜ ਕੁਮਾਰ ਉਰਫ਼ ਰਾਂਝਾ ਵਲੋਂ ਹੈਰੋਇਨ ਸਪਲਾਈ ਕੀਤੀ ਜਾਂਦੀ ਸੀ | ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ 14 ਮਈ ਨੂੰ ਕਥਿਤ ਦੋਸ਼ੀ ਹੇਮੰਤ ਪੁੱਤਰ ਅਜੈ ਕੁਮਾਰ ਵਾਸੀ ਅਬਾਦਪੁਰਾ ਜ਼ਿਲ੍ਹਾ ਜਲੰਧਰ ਨੂੰ ਇਕ ਦੇਸੀ ਪਿਸਤੌਲ 315 ਬੋਰ ਤੇ 1 ਜ਼ਿੰਦਾ ਰੋਂਦ ਸਮੇਤ ਕਾਬੂ ਕੀਤਾ ਗਿਆ, ਜਦਕਿ ਹੁਣ ਇਸ ਮਾਮਲੇ 'ਚ ਨਾਮਜ਼ਦ ਕਥਿਤ ਦੋਸ਼ੀ ਨੀਰਜ ਕੁਮਾਰ ਉਰਫ਼ ਰਾਂਝਾ ਪੁੱਤਰ ਸੁਰਿੰਦਰ ਪਾਲ ਵਾਸੀ ਹਰਦੋਖਾਨਪੁਰ ਹਾਲ ਵਾਸੀ ਬੰਜਰ ਬਾਗ ਹੁਸ਼ਿਆਰਪੁਰ ਨੂੰ 2 ਪਿਸਤੌਲ 32 ਬੋਰ ਅਤੇ 1 ਪਿਸਤੌਲ 9 ਐਮ.ਐਮ. (ਗਲੋਕ) ਸਮੇਤ ਗਿ੍ਫ਼ਤਾਰ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਮਲਿਕ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਕਥਿਤ ਦੋਸ਼ੀ ਹੇਮੰਤ ਤੇ ਨੀਰਜ ਕੁਮਾਰ ਉਰਫ਼ ਰਾਂਝਾ ਵਿਦੇਸ਼ 'ਚ ਬੈਠੇ ਨਸ਼ਾ ਤਸਕਰ ਜ਼ਿੰਦਲ ਦੇ ਕਹਿਣ 'ਤੇ ਗੈਂਗ ਬਣਾ ਕੇ ਹੁਸ਼ਿਆਰਪੁਰ ਸ਼ਹਿਰ 'ਚ ਕਾਫ਼ੀ ਸਮੇਂ ਤੋਂ ਪੈਸੇ ਕਮਾਉਣ ਦੇ ਇਰਾਦੇ ਨਾਲ ਨਸ਼ਾ ਅਤੇ ਅਸਲਾ ਸਪਲਾਈ ਕਰਨ ਦਾ ਧੰਦਾ ਕਰਦੇ ਸਨ, ਜਿਸ ਦੇ ਚੱਲਦਿਆਂ ਇਨ੍ਹਾਂ ਖ਼ਿਲਾਫ਼ ਸੰਗੀਨ ਧਾਰਾਵਾਂ 25(6) ਅਸਲਾ ਐਕਟ ਅਤੇ ਧਾਰਾ 111 ਬੀ.ਐਨ.ਐਸ. ਦਾ ਵਾਧਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੀਰਜ ਕੁਮਾਰ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ 'ਚ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |
ਪਿਛਲੀ ਖ਼ਬਰ ਹੁਸ਼ਿਆਰਪੁਰ 'ਚ ਪਿਆ ਭਾਰੀ ਮੀਂਹ : ਕਿਸੇ ਲਈ ਰਾਹਤ, ਕਿਸੇ ਲਈ ਬਣਿਆ ਆਫ਼ਤ ਅਗਲੀ ਖ਼ਬਰ ਪ੍ਰੋ. ਮੁਲਤਾਨੀ ਨੇ ਨਗਰ ਕੌਂਸਲ ਮੁਕੇਰੀਆਂ ਨੂੰ ਮਿਲੀਆਂ 2 ਜੈਟਿੰਗ ਮਸ਼ੀਨਾਂ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।