22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੰਜੌੜ 'ਚ ਸੰਤ ਬਾਬਾ ਹਰੀ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਏ

ਅਜੀਤ ਡੈਸਕ 18-06-2025
ਕੋਟਫ਼ਤੂਹੀ, 17 ਜੂਨ (ਅਵਤਾਰ ਸਿੰਘ ਅਟਵਾਲ)-ਪਿੰਡ ਪੰਜੌੜ ਦੇ ਗੁਰਦੁਆਰਾ ਨੈਕੀ ਸਾਹਿਬ ਵਿਖੇ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਤ ਬਾਬਾ ਜਸਪਾਲ ਸਿੰਘ ਅਤੇ ਸੰਤ ਬਾਬਾ ਅਮਰੀਕ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਵਿਚ ਜਥੇ. ਬਾਬਾ ਗੁਰਮੀਤ ਸਿੰਘ ਨਡਾਲੋ, ਹਰੀ ਦਰਬਾਰ ਸੰਗੀਤ ਵਿਦਿਆਲੇ ਅਟਾਰੀ ਦੇ ਵਿਦਿਆਰਥੀਆਂ, ਸੰਤ ਬਾਬਾ ਗੁਰਲਾਲ ਸਿੰਘ, ਸੰਤ ਬਾਬਾ ਪ੍ਰੀਤਮ ਸਿੰਘ ਡੰੁਮੇਲੀ, ਸੰਤ ਬਾਬਾ ਹਰਕਿ੍ਸ਼ਨ ਸਿੰਘ ਸੋਢੀ ਠੱਕਰਵਾਲ, ਸੰਤ ਬਾਬਾ ਤਰਲੋਚਨ ਸਿੰਘ ਹੁਸ਼ਿਆਰਪੁਰ, ਸੰਤ ਬਾਬਾ ਬਲਵੀਰ ਸਿੰਘ ਹੁਸ਼ਿਆਰਪੁਰ, ਸੰਤ ਬਾਬਾ ਸਤਨਾਮ ਸਿੰਘ, ਭਾਈ ਅੰਮਿ੍ਤਪਾਲ ਸਿੰਘ ਨੱਥੂ ਚਾਹਲ, ਭਾਈ ਵੀਰ ਜਤਿੰਦਰ ਸਿੰਘ, ਸੰਤ ਬਿਕਰਮਜੀਤ ਸਿੰਘ ਨੰਗਲ ਖ਼ੁਰਦ, ਸੰਤ ਬਾਬਾ ਪ੍ਰੀਤਮ ਸਿੰਘ ਬਾੜੀਆਂ ਕਲਾਂ, ਗੁਰਦਿਆਲ ਸਿੰਘ ਕੰਗਰੋੜ, ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ, ਸੰਤ ਬਾਬਾ ਕਰਮਜੀਤ ਸਿੰਘ, ਸੰਤ ਬਾਬਾ ਜਸਵੀਰ ਸਿੰਘ, ਬਾਬਾ ਜਗਤਾਰ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਸੰਦੀਪ ਸੈਂਡੀ, ਮਨਪ੍ਰੀਤ ਸਿੰਘ ਖ਼ਾਲਸਾ, ਪਵਨ, ਸੇਵਾ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਰਛਪਾਲ ਕਲੇਰ, ਜਗਤਾਰ ਸਿੰਘ, ਅਮਰਜੀਤ ਸਿੰਘ ਠੀਂਡਾ, ਹਰਜੀਤ ਸਿੰਘ ਪੰਜੋੜ ਕਿਸਾਨ ਆਗੂ, ਸੁਰਜੀਤ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ ਪਰਮਾਰ, ਸਤਨਾਮ ਸਿੰਘ, ਧਰਮਵੀਰ ਸਿੰਘ ਫਗਵਾੜਾ, ਨਰਿੰਦਰ ਭੁੱਲਰ, ਸੁਰਜੀਤ ਸਿੰਘ ਗਿੱਲ, ਬਲਜਿੰਦਰ ਸਿੰਘ ਖ਼ਾਲਸਾ, ਜਤਿੰਦਰ ਸਿੰਘ, ਅਮਰਜੀਤ ਸਿੰਘ ਕਾਕਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਨਰਾਈਜ਼ ਕਾਨਵੈਂਟ ਇੰਟਰਨੈਸ਼ਨਲ ਸਕੂਲ ਨੇ ਸਮਰ ਕੈਂਪ ਲਗਾਇਆ ਅਗਲੀ ਖ਼ਬਰ ਏ. ਐੱਸ. ਆਈ ਸੁਖਵਿੰਦਰ ਸਿੰਘ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।