22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਨਰਾਈਜ਼ ਕਾਨਵੈਂਟ ਇੰਟਰਨੈਸ਼ਨਲ ਸਕੂਲ ਨੇ ਸਮਰ ਕੈਂਪ ਲਗਾਇਆ

ਅਜੀਤ ਡੈਸਕ 18-06-2025
ਕੋਟਫ਼ਤੂਹੀ, 17 ਜੂਨ (ਅਟਵਾਲ)-ਸਨਰਾਈਜ਼ ਕਾਨਵੈਂਟ ਇੰਟਰਨੈਸ਼ਨਲ ਸਕੂਲ ਮੰਨਣਹਾਨਾ ਵਲੋਂ ਸਕੂਲ ਚੇਅਰਮੈਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਡਾਇਰੈਕਟਰ ਅਨਿਲ ਅਗਰਵਾਲ ਅਤੇ ਸਕੂਲ ਪਿ੍ੰ: ਕੁਲਜੀਤ ਕੌਰ ਸੰਧੂ ਦੀ ਅਗਵਾਈ 'ਚ ਦੋ ਰਾਤਾਂ ਤਿੰਨ ਦਿਨਾਂ ਸਕਿਲ ਐਕਸਪਲੋਰਿੰਗ ਕੈਂਪ ਲਗਾਇਆ ਗਿਆ | ਜਿਸ ਵਿਚ ਜਮਾਤ ਤੀਸਰੀ ਤੋਂ ਬਾਰ੍ਹਵੀਂ ਜਮਾਤ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ, ਇਸ ਮੌਕੇ ਸਨਰਾਈਜ਼ ਕਲੱਬ ਦਾ ਸੰਗਠਨ ਕੀਤਾ ਗਿਆ, ਜਿਸ ਵਿਚ ਖੇਡ ਵਿਭਾਗ ਦੇ ਮੁਖੀ ਸੁਖਜਿੰਦਰ ਸਿੰਘ, ਕੋਆਰਡੀਨੇਟਰ ਮੈਡਮ ਅਮੋਂਗਲਾ, ਮੈਡਮ ਰੰਜਨਾ, ਸਤਪਾਲ ਕੌਰ, ਅਮਨਦੀਪ ਕੌਰ, ਨਵਜੋਤ ਕੌਰ, ਪਿ੍ਯਾ, ਹਰਜੀਤ ਕੌਰ, ਅਜੇ, ਸਤਵਿੰਦਰ ਕੁਮਾਰ, ਦੀਪ ਸਿੰਘ ਨੇ ਕਲੱਬ ਲੀਡਰ ਵਜੋਂ ਭੂਮਿਕਾ ਨਿਭਾਈ | ਇਸ ਕੈਂਪ ਦੇ ਪਹਿਲੇ ਦਿਨ ਬੱਚਿਆਂ ਨੂੰ ਵਿੱਦਿਅਕ ਟੂਰ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖ਼ਾਲਸਾ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਬੱਚਿਆਂ ਨੇ ਸਿੱਖ ਇਤਿਹਾਸ ਦੀ ਜਾਣਕਾਰੀ ਹਾਸਲ ਕੀਤੀ | ਦੂਸਰੇ ਦਿਨ ਬੱਚਿਆਂ ਲਈ ਅਡਵੈਂਚਰ ਵਿਜ਼ਟ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਬੱਚਿਆਂ ਨੇ ਵਾਟਰ ਪਾਰਕ ਅਤੇ ਹੋਰ ਖ਼ੂਬਸੂਰਤ ਖੇਡਾਂ ਅਤੇ ਪਾਰਕਾਂ ਦਾ ਅਨੰਦ ਮਾਣਿਆ | ਟੇਬਲ ਮੈਨਰਜ਼ ਲਈ ਹੋਟਲ ਕਰਮ ਵਿਖੇ ਡਿਨਰ ਕਰਵਾਇਆ ਗਿਆ | ਇਸ ਕੈਂਪ ਦੇ ਤੀਸਰੇ ਦਿਨ ਵਿਦਿਆਰਥੀਆਂ ਨੂੰ ਖੇਡ ਗਤੀਵਿਧੀਆਂ ਦੇ ਨਾਲ ਨਾਲ ਸੰਤ ਬਾਬਾ ਜੋਗਾ ਸਿੰਘ ਰਾਮੂ ਥਿਆੜਾ ਵਾਲਿਆਂ ਨੇ ਬੱਚਿਆਂ ਨੂੰ ਵਿਲੱਖਣ ਜੀਵਨ ਜਾਚ ਦਾ ਸੋਮਾ ਗੁਰਮਤਿ ਸਿੱਖਿਆ ਨਾਲ ਜੋੜਦਿਆਂ ਬੱਚਿਆਂ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਬੂਥ ਪੱਧਰ 'ਤੇ ਇੱਕਜੁੱਟ ਹੋਣ ਦੀ ਲੋੜ-ਤਨੇਜਾ ਅਗਲੀ ਖ਼ਬਰ ਪੰਜੌੜ 'ਚ ਸੰਤ ਬਾਬਾ ਹਰੀ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।