21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕਾਂਗਰਸ ਪਾਰਟੀ ਵਲੋਂ ਬਲਾਕ ਦੇ ਸਮੂਹ ਪਿੰਡਾਂ 'ਚ ਬੂਥ ਪੱਧਰ 'ਤੇ ਕਮੇਟੀਆਂ ਦਾ ਹੋਵੇਗਾ ਗਠਨ - ਗਿਲਜੀਆਂ

ਅਜੀਤ ਡੈਸਕ 18-06-2025
ਟਾਂਡਾ ਉੜਮੁੜ, 17 ਜੂਨ (ਭਗਵਾਨ ਸਿੰਘ ਸੈਣੀ)-ਬਲਾਕ ਕਾਂਗਰਸ ਦਫਤਰ ਟਾਂਡਾ ਵਿਖੇ ਬਲਾਕ ਕਾਂਗਰਸ ਪ੍ਰਧਾਨ ਅਵਤਾਰ ਸਿੰਘ ਖੋਖਰ, ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ ਅਤੇ ਪਰਵਿੰਦਰ ਸ਼ਾਹਬਾਜ਼ਪੁਰ ਦੀ ਅਗਵਾਈ 'ਚ ਮੀਟਿੰਗ ਹੋਈ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਸਾਬਕਾ ਮੰਤਰੀ ਗਿਲਜੀਆਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸਮੂਹ ਟੀਮ ਗੰਭੀਰਤਾ ਦੇ ਨਾਲ ਪਿੰਡਾਂ ਅਤੇ ਸ਼ਹਿਰ ਵਿਚ ਬੂਥ ਪੱਧਰ 'ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਰ ਫਰੰਟ ਦੇ ਫੇਲ੍ਹ ਹੋਈ ਸਰਕਾਰ ਤੋਂ ਪੰਜਾਬ ਦੀ ਜਨਤਾ ਨੂੰ ਨਿਜਾਤ ਮਿਲਣ ਵਿਚ ਹੁਣ ਥੋੜਾ ਸਮਾਂ ਹੀ ਰਹਿ ਗਿਆ ਹੈ | ਇਸ ਮੌਕੇ ਸੀਨੀਅਰ ਆਗੂ ਦਵਿੰਦਰਜੀਤ ਸਿੰਘ ਬੁੱਢੀ ਪਿੰਡ, ਸਾਬਕਾ ਸਰਪੰਚ ਅਮਿ੍ਤਪਾਲ, ਸਾਬਕਾ ਪ੍ਰਧਾਨ ਦੇਸ ਰਾਜ ਡੋਗਰਾ, ਮਾਸਟਰ ਗੁਰਚਰਨ ਸਿੰਘ ਲੋਧੀ ਚੱਕ, ਸਾਬਕਾ ਸਰਪੰਚ ਵਰਿੰਦਰ ਜੀਤ ਸਿੰਘ, ਮਹਾਂਵੀਰ ਸਿੰਘ ਮਸੀਤੀ, ਗੁਰਮੁੱਖ ਸਿੰਘ, ਮਾਸਟਰ ਮਲਕੀਤ ਸਿੰਘ, ਇੰਸਪੈਕਟਰ ਲਖਵੀਰ ਸਿੰਘ, ਜਰਨੈਲ ਜਾਜਾ, ਦਵਿੰਦਰ ਸਿੰਘ ਬਾਬਕ, ਹਰਮੇਸ਼ ਬਸੀ ਜਲਾਲ, ਸਾਬਕਾ ਸਰਪੰਚ ਕੈਪਟਨ ਗੁਰਜੀਤ ਸਿੰਘ, ਸਰਪੰਚ ਬਲਬੀਰ ਚੰਦ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਇੱਕਜੁੱਟ ਹੋਣ ਲਈ ਲਾਮਬੰਦੀ ਕੀਤੀ | ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਬਾਬੂ ਰੂਪ ਲਾਲ, ਰਣਵੀਰ ਸਿੰਘ, ਸਰਪੰਚ ਗੁਰਚਰਨ ਸਿੰਘ ਤਲਵੰਡੀ ਡੱਡੀਆਂ, ਗੁਰਬਖਸ਼ ਸਿੰਘ, ਸਵਰਨ ਸਿੰਘ ਡੱਡੀਆਂ, ਅਮਰੀਕ ਸਿੰਘ, ਵਿਨੋਦ ਖੋਸਲਾ ਸੁੰਦਰੀ, ਗੋਲਡੀ ਕਲਿਆਣਪੁਰ ਮਨੀ ਸਹਿਬਾਜ਼ਪੁਰ, ਤਰਲੋਚਨ ਸਿੰਘ ਬਾਬਕ, ਦਲਜੀਤ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ ਝਾਂਵਾਂ, ਸਤਨਾਮ ਸਿੰਘ ਬੰਟੀ, ਦੇਵ ਰਾਜ ਕੰਧਾਲਾ ਸ਼ੇਖ਼ਾਂ, ਰਾਣਾ ਜਿੰਦਰ, ਰਾਜੇਸ਼ ਲਾਡੀ ਪੰਕਜ ਸਚਦੇਵਾ, ਹਰਪ੍ਰੀਤ ਕਾਕਾ, ਡਾ. ਗੁਰਚਰਨ ਸਿੰਘ, ਬ੍ਰਹਮ ਸੈਣੀ, ਜਸਵਿੰਦਰ ਕਾਕਾ, ਆਸ਼ੂ ਵੈਦ, ਸੋਹਣ ਸਿੰਘ ਖੱਖ, ਨਾਰਾਇਣ ਸਿੰਘ, ਮਨਜੀਤ ਸਿੰਘ ਮੋਹਕਮਗੜ, ਜੋਗਿੰਦਰ ਸਿੰਘ, ਨੰਬਰਦਾਰ ਰਜਿੰਦਰ ਸੈਣੀ, ਅਨਿਲ ਪਿੰਕਾ, ਹੈਪੀ ਗਿਲਜੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੋੜ ਮੇਲਾ ਅੱਜ ਅਗਲੀ ਖ਼ਬਰ ਸਰਬਜੋਤ ਸਿੰਘ ਸਾਬੀ ਦੇ ਕਾਂਗਰਸ ਪਾਰਟੀ 'ਚ ਆਉਣ 'ਤੇ ਕਾਂਗਰਸ ਹੋਵੇਗੀ ਮਜ਼ਬੂਤ-ਪਿ੍ਤਪਾਲ ਸਿੰਘ ਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।