ਕੋਟਫ਼ਤੂਹੀ, 17 ਜੂਨ (ਅਟਵਾਲ)-ਦਰਬਾਰ ਲੱਖ ਦਾਤਾ ਲਾਲਾਂ ਵਾਲੇ ਪੀਰ ਪਿੰਡ ਬੁਢੇਲ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ 18 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਰਾਮ ਸਰੂਪ ਬੁਢੇਲ, ਨਰਿੰਦਰ ਕੁਮਾਰ ਰਾਣਾ ਬੁਢੇਲ ਨੇ ਦੱਸਿਆ ਕਿ ਇਸ ਮੌਕੇ ਚਾਦਰ ਅਤੇ ਝੰਡੇ, ਚਾਦਰ ਤੇ ਚਿਰਾਗ਼ਾਂ ਦੀ ਰਸਮ ਤੋ ਉਪਰੰਤ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਵਿਚ ਕੁਲਦੀਪ ਰੂਹਾਨੀ ਕੱਵਾਲ ਭੁੱਲਾਰਾਈ ਤੋ ਹੋਰ ਕਲਾਕਾਰ ਆਪਣੀ ਹਾਜ਼ਰੀ ਭਰਨਗੇ |