ਚੌਲਾਂਗ, 17 ਜੂਨ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਬਘਿਆੜੀ ਦਰਬਾਰ ਬੀਬੀ ਸੂਦੀ ਜੀ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ 18 ਜੂਨ ਨੂੰ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁੱਖਾ ਫਰਾਂਸ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਵਿਚ ਸਵੇਰੇ ਝੰਡੇ ਦੀ ਰਸਮ ਅਤੇ ਕੱਵਾਲੀਆਂ ਕਰਵਾਈਆਂ ਜਾਣਗੀਆਂ | ਉਪਰੰਤ ਲੋਕ ਗਾਇਕ ਬਲਰਾਜ ਬਿਲਗਾ, ਚਰਨ ਖੇੜੀਆ, ਰੌਕੀ ਸਿੰਘ, ਰਜਨੀ ਅਟਵਾਲ, ਸੂਰਜ ਝੰਡੋਰ, ਭੋਟੂ ਸ਼ਾਹ, ਕਵਿਤਾ ਭੱਲਾ, ਰਾਜ ਅਹਿਆਪੁਰੀ, ਦਿਨੇਸ਼, ਆਰ. ਬੀ. ਗਿੱਲ ਆਦਿ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ |