ਅੱਡਾ ਸਰਾਂ, 17 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦੇਹਰੀਵਾਲ ਵਿਖੇ ਬਾਬਾ ਸੁਖਨਾ ਭਗਤ ਦੇ ਅਸਥਾਨ ਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਬਾਬਾ ਸੁਖਨਾ ਭਗਤ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਤੇ ਪ੍ਰਵਾਸੀ ਪਾਰਟੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਅਖੰਡ ਪਾਠ ਦੀ ਲੜੀ ਦੇ ਭੋਗ ਪੈਣ ਉਪਰੰਤ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕੁਲਵੰਤ ਸਿੰਘ ਦੇਹਰੀਵਾਲ, ਭਾਈ ਬਲਵੰਤ ਸਿੰਘ ਟਾਂਡੇ ਵਾਲੇ ਭਾਈ ਪਿਆਰਾ ਸਿੰਘ ਸਿਰਥਲੇ ਵਾਲੇ, ਭਾਈ ਗੁਰਸਾਹਿਬ ਸਿੰਘ ਜ਼ਫਰਵਾਲ, ਭਾਈ ਤਜਿੰਦਰ ਸਿੰਘ ਦੇਹਰੀਵਾਲ, ਭਾਈ ਦਾਤਾਰ ਸਿੰਘ ਦਾਤਾ ਕੰਧਾਲਾ ਜੱਟਾਂ ਤੇ ਹੋਰ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲੇ ਸਮਾਜ ਸੇਵੀ, ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਨੂੰ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮੁੱਚੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਮੂਨਕ ਨੇ ਨਿਭਾਈ | ਸਮਾਗਮ ਦੌਰਾਨ ਦਵਿੰਦਰ ਸਿੰਘ ਬਾਜਵਾ ਡੀ.ਐਸ.ਪੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਐਸ.ਐਚ. ਓ ਟਾਂਡਾ, ਕਮੇਟੀ ਪ੍ਰਧਾਨ ਦੀਦਾਰ ਸਿੰਘ,ਡਾ:ਮੋਹਣ ਲਾਲ,ਡਾ: ਰਮਨ ਕੁਮਾਰ, ਸੁਰਜੀਤ ਸਿੰਘ ਵੈਦ, ਗੁਰਚਰਨ ਸਿੰਘ ਏ.ਐਸ.ਆਈ, ਪਰਮਜੀਤ ਸਿੰਘ, ਮਾ: ਜਗਦੀਸ਼ ਸਿੰਘ, ਕੁਲਦੀਪ ਸਿੰਘ ਦੇਹਰੀਵਾਲ, ਸੁਖਵਿੰਦਰਪਾਲ ਸਿੰਘ ਮੱਲੀ, ਨੰਬਰਦਾਰ ਉਕਾਂਰ ਸਿੰਘ, ਸਰਪੰਚ ਅਵਤਾਰ ਸਿੰਘ, ਹਰਵਿੰਦਰ ਸਿੰਘ ਬਸੀ ਜਲਾਲ, ਹਰਦਿਆਲ ਸਿੰਘ, ਹਰਮੀਤ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਧੁਰਵਿਨ ਸਿੰਘ, ਨੰਬਰਦਾਰ ਹੰਸ ਰਾਜ ਸਮੇਤ ਸੰਗਤਾਂ ਮੌਜੂਦ ਸਨ |